ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਭਾਸ਼ਣ ਦਿੰਦੇ ਦਰਦਨਾਕ ਮੌਤ, ਕਿਹਾ “ਮੇਰਾ ਸਮਾਂ ਖਤਮ ਹੁੰਦਾ ਹੈ” ਅਲਵਿਦਾ

ਅੰਮ੍ਰਿਤਸਰ / ਗੁਰਦਾਸਪੁਰ (ਅਸ਼ਵਨੀ ) ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਭਾਸ਼ਣ ਦਿੰਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਰਦਨਾਕ ਮੌਤ ਹੋ ਗਈ ।

ਮੰਚ ਤੇ ਆਖਰੀ ਬੁਲਾਰੇ ਵਜੋਂ ਆਪਣੀ ਗੱਲ ਮੁਕਾ ਕੇ ਉਨ੍ਹਾਂ ਕਿਹਾ “ਮੇਰਾ ਸਮਾਂ ਖਤਮ ਹੁੰਦਾ ਹੈ” ਅਲਵਿਦਾ ਕਹਿ ਕੁਰਸੀ ਤੇ ਬੈਠਦਿਆਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਪ੍ਰਬੰਧਕਾਂ ਨੇ ਜਲਦੀ-ਜਲਦੀ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਿਥੇ ਉਨ੍ਹਾਂ ਨੂੰ ਮਿ
ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨਾ ਦੀ ਇਸ ਅਚਾਨਕ ਮੌਤ ਤੇ ਵੱਖ ਵੱਖ ਸੰਸਥਾਵਾਂ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਵਿਚ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ , ਕਿਸਾਨ ਆਗੂ ਧਨਵੰਤ ਸਿੰਘ ਖਤਰਾਏ, ਦਿਲਬਾਗ ਸਿੰਘ ਖਤਰਾਏ, ਹਰਜੀਤ ਸਿੰਘ ਸਰਕਾਰੀਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Related posts

Leave a Reply