LETEST.. ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ ਵਲੋਂ ਅੱਜ ਕੱਢੇਗੀ ਟਰੈਕਟਰ ਰੈਲੀ

ਗੜਦੀਵਾਲਾ, 21 ਫਰਵਰੀ(CHOUDHARY )-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ 18 ਫਰਵਰੀ ਨੂੰ ਮੀਟਿੰਗ ਹੋਈ ਸੀ।ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ 21ਫਰਵਰੀ ਨੂੰ ਯਾਨਿ ਅੱਜ ਸਵੇਰੇ 9 ਵਜੇ ਗੁਰਦੁਆਰਾ ਰਾਮਪੁਰ  ਖੇੜਾ ਸਾਹਿਬ ਤੋਂ ਟਰੈਕਟਰ ਰੈਲੀ ਕੱਢੀ ਜਾਵੇਗੀ।ਜਿਸ ਵਿੱਚ ਇਲਾਕੇ ਦੇ ਭਾਰੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ਸਮੇਤ ਹਿੱਸਾ ਲੈਣਗੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਜੁਝਾਰ ਸਿੰਘ  ਕੇਸੋਪੁਰ ਨੇ ਦੱਸਿਆ ਕਿ ਇਹ ਟਰੈਕਟਰ ਰੈਲੀ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋ ਕੇ ਮਾਨਗੜ੍ਹਟੋਲ ਪਲਾਜ਼ਾ,ਭਾਨਾ,ਅੰਬਾਲਾ,ਹੁਸੈਨਪੁਰ,ਧੂਤਕਲਾਂ ਤੋਂ ਹੁੰਦੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਮਾਪਤ ਹੋਵੇਗੀ।

Related posts

Leave a Reply