ਕੇ.ਐਮ.ਐੱਸ ਕਾਲਜ ਦੀ ਕੋਮਲ ਅਤੇ ਵਿਸ਼ਾਲੀ ਨੇ ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ : ਪ੍ਰਿੰ.ਡਾ.ਸ਼ਬਨਮ ਕੌਰ


ਦਸੂਹਾ 1 ਸਤੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਐਮ.ਐੱਸ. ਰੰਧਾਵਾ ਖੇਤੀਬਾੜੀ ਵਿਭਾਗ ਵਿੱਚ ਬੀ.ਐੱਸ.ਸੀ ਐਗਰੀਕਲਚਰ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਪੀ.ਟੀ.ਯੂ ਦੀ ਮੈਰਿਟ ਲਿਸਟ ਵਿੱਚ ਵਧੀਆ ਸਥਾਨ ਪ੍ਰਾਪਤ ਕੀਤੇ। ਜਿਨ੍ਹਾਂ ਵਿੱਚ ਕੋਮਲ ਪੁੱਤਰੀ ਜਗੀਰ ਸਿੰਘ (ਐੱਸ.ਜੀ.ਪੀ.ਏ 9.17) ਨੇ ਦੂਸਰਾ ਸਥਾਨ ਅਤੇ ਵਿਸ਼ਾਲੀ ਮਨਹਾਸ ਪੁੱਤਰੀ ਖਜਾਨ ਸਿੰਘ (ਐੱਸ.ਜੀ.ਪੀ.ਏ 9.00) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਸ਼ਬਨਮ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ.ਕੁਮਾਰ ਸੈਣੀ,ਡਾਇਰੈਕਟਰ ਮਾਨਵ ਸੈਣੀ,ਰਾਕੇਸ਼ ਕੁਮਾਰ,ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ,ਸਤਵੰਤ ਕੌਰ,ਲਖਵਿੰਦਰ ਕੌਰ,ਮਨਪ੍ਰੀਤ ਕੌਰ, ਰਮਨਦੀਪ ਕੌਰ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ।

Related posts

Leave a Reply