ਕੁਲਦੀਪ ਬਿੱਟੂ ਬਸਪਾ ਦੇ ਜਿਲ੍ਹਾ ਸਕੱਤਰ ਨਿਯੁਕਤ

ਗੜ੍ਹਦੀਵਾਲਾ 12 ਅਗਸਤ (ਚੌਧਰੀ) : ਅੱਜ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਵੈਨੀਪਾਲ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਵਿਪਨਕੁਮਾਰ ਇੰਚਾਰਜ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੌਕੇ ਕੁਲਦੀਪ ਸਿੰਘ ਬਿੱਟੂ ਨੂੰ ਜਿਲ੍ਹੇ ਦੇ ਸਕੱਤਰ ਦਾ ਆਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕੁਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੇ ਆਹੁਦੇ ਦੀ ਜਿੰਮੇਵਾਰੀ ਨਿਭਾਉਣ ਲਈ ਪੂਰੀ ਮਿਹਨਤ ਕਰਨਗੇ ਅਤੇ ਪਾਰਟੀ ਦਾ ਪ੍ਰਚਾਰ ਕਰ ਸੰਗਠਨ ਨੂੰ ਹੋਰ ਵੀ ਮਜਬੂਤ ਬਨਾਉਣ ਵਿਚ ਪੂਰਾ ਯੋਗਦਾਨ ਪਾਉਣਗੇ।ਇਸ ਮੌਕੇ ਹਲਕਾ ਟਾਂਡਾ ਉੜਮੁੜ ਦੇ ਇੰਚਾਰਜ ਮਨਿੰਦਰ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਪਿਛਲੇ ਕੁਝ ਦਿੰਨਾਂ ਤੋ ਬਸਪਾ ਨਾਲ ਲਗਾਤਾਰ ਲੋਕ ਜੁੜ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਪਾਰਟੀ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਆਉਣ ਵਾਲੇ ਸਮੇ ਵਿਚ ਪਾਰਟੀ ਮਜਬੂਤੀ ਨਾਲ ਆਪਣੀ ਸਰਕਾਰ ਬਣਾਵੇਗੀ ਇਸ ਮੌਕੇ ਗੜ੍ਹਦੀਵਾਲਾ ਦੇ ਜੋਨ ਇੰਚਾਰਜ ਨਗਿੰਦਰ ਸਿੰਘ, ਕੈਸ਼ੀਅਰ ਚਮਨ ਲਾਲ,ਧਰਮਪਾਲ ਭੱਟੀ,ਸੁੱਚਾ ਸਿੰਘ,ਮਨਪ੍ਰੀਤ ਸਿੰਘ, ਵਿਜੇ,ਦੀਪਕ, ਡਾਕਟਰ ਜਸਪਾਲ ਸਿੰਘ,ਪ੍ਰਿੰਸੀਪਲ ਨਵਤੇਜ ਸਿੰਘ, ਮੈਨੇਜਰ ਕੁਲਦੀਪ ਸਿੰਘ,ਪਟੇਲ ਸਿੰਘ,ਰਾਮ ਸਿੰਘ,ਰਤਨ ਕੁਮਾਰ ਅਤੇ ਬਲਵੀਰ ਸਿੰਘ ਦਾਤਾ ਆਦਿ ਹਾਜਰ ਸਨ।

Related posts

Leave a Reply