ਲੇਟੈਸਟ ਵੱਡੀ ਖ਼ਬਰ: ਕਿਸਾਨ ਵਿਰੋਧੀ ਕਾਲੇ ਬਿੱਲਾਂ ਕਾਰਣ ਸ਼ਹਿਰੀ ਲੋਕ ਵੀ ਭਾਜਪਾ ਤੋਂ ਔਖੇ, ਸਾਡੀ ਟੱਕਰ ਸਿੱਧੀ ਕਾਂਗਰਸ ਨਾਲ ਹੋਵੇਗੀ : ਲਾਲੀ ਬਾਜਵਾ

ਕਿਸਾਨ ਵਿਰੋਧੀ ਕਾਲੇ ਬਿੱਲਾਂ ਕਾਰਣ ਸ਼ਹਿਰੀ ਲੋਕ ਵੀ ਭਾਜਪਾ ਤੋਂ ਔਖੇ, ਸਾਡੀ ਟੱਕਰ ਸਿੱਧੀ ਕਾਂਗਰਸ ਨਾਲ ਹੋਵੇਗੀ : ਲਾਲੀ ਬਾਜਵਾ

ਹੁਸ਼ਿਆਰਪੁਰ (ਆਦੇਸ਼ ) ਸ਼ਿਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ਼ਹਿਰ ਵਿਚ ਨਗਰ ਨਿਗਮ ਦੀਆਂ 35 ਸੀਟਾਂ ਤੇ ਸੰਭਾਵੀ ਉਮੀਦਵਾਰਾਂ ਤੇ ਆਮ ਸਹਿਮਤੀ ਬਣਾ ਲਈ ਗਈ ਹੈ ਜਦੋਂ ਕਿ ਬਾਕੀ 15 ਸੀਟਾਂ ਤੇ ਵੀ 2 ਤੋਂ 4 ਦਾਅਵੇਦਾਰ ਕਤਾਰ ਚ ਹਨ ਤੇ ਪਾਰਟੀ ਹਈਕਮਾਨ ਨਾਲ ਸਲਾਹ ਮਸ਼ਵਰਾ ਕਰਕੇ ਆਉਂਦੇ ਕੁੱਝ ਦਿਨਾਂ ਚ ਸਬ ਕੁਝ ਫਾਈਨਲ ਕਰ ਦਿੱਤੋ ਜਾਵੇਗਾ। 

ਓਹਨਾ ਕਿਹਾ ਕੇ ਕਿਸਾਨ ਵਿਰੋਧੀ ਬਿਲਾਂ ਕਾਰਣ ਹੀ ਓਨਾ ਦੀ ਪਾਰਟੀ ਨੇ ਭਾਜਪਾ ਤੋਂ ਨਾਤਾ ਤੋੜ ਕੇ ਕੁਰਸੀ ਨੂੰ ਲੱਤ ਮਾਰੀ ਸੀ।  ਓਨਾ ਕਿਹਾ ਕਿ ਹੋਸ਼ਿਆਰਪੁਰ ਨਿਵਾਸੀ ਪੜੇ ਲਿਖੇ ਹਨ ਅਤੇ ਖ਼ਾਸਤੌਰ ਤੇ ਆਮ ਦੁਕਾਨਦਾਰ ਅਤੇ ਵਪਾਰੀ ਵਰਗ ਵੀ ਭਲੀ ਭਾਂਤੀ ਜਾਣੂ ਹੋ ਚੁਕਾ ਹੈ ਕਿ ਭਾਜਪਾ ਸਿਰਫ ਦੇਸ਼ ਦੇ 2-3 ਘਰਾਣਿਆਂ ਨੂੰ ਖੁਸ਼ ਕਰਨ ਲਈ ਦੇਸ਼ ਦੇ ਅੰਨ ਦਾਤਾ ਨੂੰ ਬਰਬਾਦ ਕਰਨ ਤੇ ਤੁਲਿ ਹੁਈ ਹੈ ਅਤੇ ਨਾਲ ਹੀ ਭਾਜਪਾ ਸਾਡੀ ਬਾਂਹ ਵੀ ਮਰੋੜੇਗੀ। ਇਸ ਲਈ ਸ਼ਹਿਰ ਦੇ ਆਮ ਲੋਕ ਵੀ ਮੋਦੀ ਸਰਕਾਰ ਤੋਂ ਸਹਿਮੇ ਪਏ ਹਨ , ਜਿਸ ਕਾਰਣ ਉਹ ਭਾਜਪਾ ਨੂੰ ਮੂਹ ਨਹੀਂ ਲਗੌਣਗੇ। 

ਲਾਲੀ ਬਾਜਵਾ ਨੇ ਕਿਹਾ ਕਿ ਓਨਾ ਦੀ ਪਾਰਟੀ ਦੀ ਸਿੱਧੀ ਟੱਕਰ ਕਾਂਗਰਸ ਨਾਲ ਹੋਵੇਗੀ।  ਓਨਾ ਕਿਹਾ ਕਿ ਕਾਂਗਰਸ ਰਾਜ ਵਿਚ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ।  ਓਨਾ ਕਿਹਾ ਕੇ ਸ਼ਹਿਰ ਚ ਚਾਰ-ਚੁਫੇਰੇ ਸੜਕਾਂ ਗਲੀਆਂ ਟੁੱਟੀਆਂ ਪਈਆਂ ਹਨ ਤੇ ਬਾਕੀ ਪੁਟੀਆਂ ਪਈਆਂ ਹਨ।  ਸ਼ਹਿਰ ਨਿਵਾਸੀ ਕਾਂਗਰਸ ਤੋਂ ਵੀ ਬੇਹੱਦ ਨਿਰਾਸ਼ ਹਨ ਅਤੇ ਜਦੋਂ ਉਹ ਵੋਟ ਦੇਣਗੇ ਤਾਂ ਟੁੱਟੀਆਂ ਗਲੀਆਂ ਵਾਲਾ ਵਿਕਾਸ ਓਨਾ ਦੇ ਦਿਮਾਗ ਚ ਰਹੇਗਾ ਤੇ ਲੋਕ ਆਪਣੀ ਖੁੰਦਕ ਕਾਂਗਰਸ ਤੇ ਕੱਢਣਗੇ। ਓਨਾ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਵੇਗੀ। 

Related posts

Leave a Reply