Letest..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ 26 ਦੀ ਦਿੱਲੀ ਰੈਲੀ ‘ਚ ਹਿੱਸਾ ਲੈਣ ਲਈ ਹੋਇਆ ਰਵਾਨਾ

ਗੜ੍ਹਦੀਵਾਲਾ 23 ਜਨਵਰੀ(ਚੌਧਰੀ ) : ਅੱਜ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਕਾਫਲਾ ਟਰੈਕਟਰ ਟਰਾਲੀਆਂ ਤੇ ਦਿੱਲੀ ਵੱਲ ਰਵਾਨਾ ਹੋਇਆ।ਇਸ ਕਾਫ਼ਲੇ ਵਿਚ 70 /80 ਦੇ ਕਰੀਬ ਟਰੈਕਟਰ ਟਰਾਲੀਆਂ ਉੱਤੇ ਸਵਾਰ ਹੋ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਵਿਖੇ ਸੰਘਰਸ਼ ਵਿਚ ਜੁਟੇ ਇਲਾਕੇ ਦੇ ਕਿਸਾਨਾਂ ਅਤੇ 26 ਦੀ ਦਿੱਲੀ ਵਿਖੇ ਟ੍ਰੈਕਟਰ ਰੈਲੀ ਵਿਚ ਹਿੱਸਾ ਲੈਣ ਲਈ ਗੜ੍ਹਦੀਵਾਲਾ ਦੇ ਅਲੱਗ-ਅਲੱਗ ਪਿੰਡਾਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਹੈ । ਉਨ੍ਹਾਂ ਕਿਹਾ ਕਿ ਅੱਜ ਜੋ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ,ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਤਨੋ ਮਨੋ ਧਨੋ ਇਹਨਾਂ ਦਾ ਸਾਥ ਦੇਈਏ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਈਏ।ਇਸ ਮੌਕੇ ਹਰਵਿੰਦਰ ਸਿੰਘ ਸਮਰਾ ਥੇਂਦਾ,ਸੋਨੂੰ ਅਰਗੋਵਾਲ,ਪੰਚ ਜਰਨੈਲ ਸਿੰਘ, ਸ਼ਰਨਜੀਤ ਸਿੰਘ ,ਗੁਰਕੀਰਤ ਸਿੰਘ,ਹਰਦੀਪ ਜੌਹਲ ,ਹਰਜਿੰਦਰ ਸਿੰਘ ਮੱਲ੍ਹੀ, ਜਸ਼ਨ, ਅੰਮ੍ਰਿਤ,ਜੱਸੀ ,ਹੈਪੀ,ਸਾਬੀ ਰਮਨ, ਸਾਬਾ ਢੱਟ, ਕਰਨ ਅਰਗੋਵਾਲ, ਹਰਜੀਤ ਸਿੰਘ ਡਰਾਈਵਰ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply