LATEST : ਆਖਰੀ ਦਿਨ ਡਾ. ਰਾਜ ਨੇ ਟ੍ਰੈਕਟਰ ਮਾਰਚ ਤੇ ਪੈਦਲ ਮਾਰਚ ਕੱਢਿਆ, ਲੋਕਾਂ ਵਲੋਂ ਭਾਰੀ ਹੁੰਗਾਰਾ

ਅਖੀਰਲੇ ਦਿਨ ਡਾ ਰਾਜ ਨੇ ਟ੍ਰੈਕਟਰ ਮਾਰਚ ਤੇ ਪੈਦਲ ਮਾਰਚ ਕੱਢਿਆ

ਹੁਸ਼ਿਆਰਪੁਰ  :  ਅੱਜ ਸ਼ਾਮ ਚੋਣ ਪ੍ਰਚਾਰ ਦੀ ਚਹਿਲ – ਪਹਿਲ ਨੂੰ ਵਿਰਾਮ ਲੱਗ ਗਿਆ | ਹਰ ਲੋਕ ਸਭ ਉਮੀਦਵਾਰ ਵਲੋਂ ਇਸ ਅਖੀਰਲੇ ਦਿਨ ਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ | ਇਸ ਕੜੀ ਵਿਚ ਆਮ ਆਦਮੀ ਪਾਰਟੀ ਦੇ ਲੋਕ ਸਭ ਉਮੀਦਵਾਰ  ਡਾ ਰਾਜ ਕੁਮਾਰ ਦੁਆਰਾ ਪਹਿਲਾਂ ਫਗਵਾੜਾ ਬਾਜ਼ਾਰ ਵਿਚ ਪੈਦਲ ਮਾਰਚ ਕੱਢਿਆ ਗਿਆ, ਜਿਸ ਦੌਰਾਨ ਉਹਨਾਂ ਨੇ ਵੱਧ ਤੋਂ ਵੱਧ ਦੁਕਾਨਦਾਰਾਂ ਤੇ  ਹੋਰਨਾਂ ਲੋਕਾਂ ਨੂੰ ਆਪ ਮਿਲਣ ਦੀ  ਕੋਸ਼ਿਸ਼ ਕੀਤੀ |

ਬਜ਼ੁਰਗਾਂ ਦੇ ਪੈਰੀਂ ਹੇਠ ਲਾਉਂਦਿਆਂ, ਨੌਜਵਾਨਾਂ ਨਾਲ ਹੱਥ ਮਿਲਾਉਂਦਿਆਂ ‘ਤੇ ਬੀਬੀਆਂ- ਭੈਣਾਂ ਨੂੰ ਹੱਥ ਜੋੜ ਕੇ ਬੁਲਾਉਂਦਿਆਂ, ਉਹਨਾਂ ਨੇ ਹਰੇਕ ਦੇ ਸਾਥ ਦੀ ਮੰਗ ਕੀਤੀ | ਇਸ ਪੈਦਲ ਮਾਰਚ ਦੌਰਾਨ ਦੁਕਾਨਦਾਰਾਂ ਨੇ ਬੜੀ ਗਰਮਜੋਸ਼ੀ ਨਾਲ ਡਾ ਰਾਜ ਦਾ ਸੁਆਗਤ ਕੀਤਾ ਅਤੇ ਖੁਲੇ ਦਿਲ ਨਾਲ ਉਹਨਾਂ ਨੂੰ ਸਮਰਥਨ ਦਿੰਦਿਆਂ ਆਪਣੀ, ਆਪਣੇ ਪਰਿਵਾਰ ਦੀ ਵੋਟ ਅਤੇ ਹੋਰਨਾਂ ਤੋਂ ਵੀ ਉਹਨਾਂ ਨੂੰ ਵੋਟ ਪੁਵਾਉਣ ਦਾ ਭਰੋਸਾ ਦਿੱਤਾ |

ਇਸ ਪੈਦਲ ਮਾਰਚ ਤੋਂ ਬਾਅਦ ਡਾ ਰਾਜ ਨੇ ਚੱਬੇਵਾਲ ਵੱਲ ਕੂਚ ਕੀਤਾ | ਚੱਬੇਵਾਲ ਦੇ ਜੱਟਪੁਰ ਪਿੰਡ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ-ਫਗਵਾੜਾ ਬਾਈਪਾਸ ਰਾਹੀਂ ਅੱਤੋਵਾਲ ਹੁੰਦੇ ਹੋਏ ਫੁਗਲਾਣਾ ਤੱਕ ਡਾ ਰਾਜ ਨੇ ਟ੍ਰੈਕਟਰ ਮਾਰਚ ਕੱਢਿਆ | ਇਸ ਦੌਰਾਨ ਉਹਨਾਂ ਨੇ ਆਪਣੇ ਹਲਕਾ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਹਲਕੇ ਦੇ ਵਿਕਾਸ ਅਤੇ ਹਲਕਾ ਵਾਸੀਆਂ ਦੀ ਸੇਵਾ ਲਈ ਤਤਪਰ ਰਹਿਣਗੇ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜਿਸ ਤਰ੍ਹਾਂ ਆਮ ਆਦਮੀ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਕੰਮ ਕੀਤੇ ਜਾ ਰਹੇ ਹਨ ਉਸ ਨੂੰ ਵੇਖਦੇ ਹੋਏ ਹਲਕਾ ਵਾਸੀ ਜ਼ਰੂਰ “ਆਪ” ਦੇ ਹੱਥ ਕੇਂਦਰ ਵਿਚ ਮਜ਼ਬੂਤ ਕਰਨ ਲਈ ਸਾਨੂ ਵੋਟ ਦੇਣ ਅਤੇ ਮੈਨੂੰ ਸੰਸਦ ਵਿਚ ਵੀ ਤੁਹਾਡੀ ਆਵਾਜ਼ ਬਣਨ ਦਾ ਮੌਕਾ ਦਿਓ|

 

1000
1000
1000

Related posts

Leave a Reply