LATEST..ਗੜ੍ਹਦੀਵਾਲਾ ਵਿਖੇ ਓਵਰਟੇਕ ਕਰਦਿਆਂ ਕਾਰ ਨੇ ਟੈਂਪੂ ਨੂੰ ਮਾਰੀ ਟੱਕਰ,ਟੈਂਪੂ ਡਰਾਈਵਰ ਸਣੇ ਤਿੰਨ ਸਵਾਰੀਆਂ ਗੰਭੀਰ ਜ਼ਖ਼ਮੀ




ਗੜ੍ਹਦੀਵਾਲਾ 20 ਅਪ੍ਰੈਲ (ਚੌਧਰੀ) : ਅੱਜ ਸਵੇਰੇ 10:30 ਵਜੇ ਦੇ ਕਰੀਬ ਹੁੁਸ਼ਿਆਰਪੁਰ ਦਸੂਹਾ ਮਾਰਗ ਤੇ ਮਾਛੀਆਂ ਅਤੇ ਗੋਂਦਪੁਰ ਦੇ ਵਿਚਾਲੇ ਕਾਰ ਤੇ ਟੈਂਪੂ ਦੀ ਭਿਆਨਕ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਟੈਂਪੂ ਚਾਲਕ ਆਪਣੇ ਟੈਂਪੂ ਵਿਚ ਸੁਆਰੀਆਂ ਲੈ ਕੇ ਪਿੰਡ ਘੋੜੇਵਾਹਾ ਤੋਂ ਗੜ੍ਹਦੀਵਾਲਾ ਵੱਲ ਜਾ ਰਹੇ ਸਨ ਜਦੋਂ ਉਹ ਮੱਛੀਆਂ ਤੋਂ ਥੋੜਾ ਅੱਗੇ ਪਹੁੰਚੇ ਤਾਂ ਟੈਂਪੂ ਇੱਕ ਗੱਡੀ ਨੂੰ ਓਵਰਟੇਕ ਕਰਨ ਲੱਗਾ ਤਾਂ ਇੰਨੀ ਦੇਰ ਨੂੰ ਪਿੱਛੋਂ ਆ ਰਹੀ ਤੇਜ ਰਫਤਾਰ ਕਾਰ ਨੰਬਰ ਪੀ ਬੀ 91 ਬੀ 9470 ਟੈਂਪੂੂ ਨੂੰ ਓਵਰਟੇਕ ਕਰਨ ਲੱੱਗੀ ਤਾਂਂ ਸਾਹਮਣੇ ਗੱਡੀ ਆਉਂਦੇ ਦੇੇਖ ਕਾਰ ਚਾਲ ਵਲੋਂ ਘਬਰਾ ਕੇ ਕਾਰ ਕੱਟਣੀ ਚਾਹੀ ਤੇ ਟੈਂਪੂ ਨਾਲ ਜਾ ਟਕਰਾਈ। ਕਾਰ ਜੋਰਦਾਰ ਟਕਰਾਉਣ ਨਾਲ ਟੈਂਪੂ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾ ਗਿਆ। ਇਸ ਟੱਕਰ ਵਿੱਚ ਟੈਂਪੂ ਚਾਲਕ ਸਮੇਤ ਤਿੰਨ ਸਵਾਰੀਆਂ ਗੰਭੀਰ ਜਖਮੀ ਹੋਈਆਂ ਹਨ।ਜਿਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਸੰਤਸਰ ਚੈਰੀਟੇਬਲ ਹਸਪਤਾਲ ਖੁਰਦਾਂ ਵਿਖੇ ਪਹੁੰਚਾਇਆ ਗਿਆ। ਕਾਰ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ। ਟੈਂਪੂ ਚਾਲਕ ਸੁਨੀਲ ਕੁਮਾਰ ਪੁੱਤਰ ਜਨਕ ਰਾਜ ਵਾਸੀ ਘੋੜੇਵਾਹਾ ਦੱਸਿਆ ਜਾ ਰਿਹਾ ਹੈ।ਕਾਰ ਚਾਲਕ ਚੰਡੀਗੜ੍ਹ ਤੋਂ ਆਪਣੀ ਕਾਰ ਨੰਬਰ ਪੀ ਬੀ 91 ਬੀ 9470 ਵਿਚ ਸਵਾਰ ਹੋ ਕੇ ਪਠਾਣਕੋਟ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਨਾਮਦੇਵ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਜਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Related posts

Leave a Reply