Latest : ਕੈਬਨਿਟ ਮੰਤਰੀ ਜਿੰਪਾ ਵਲੋਂ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ  ਲਈ ਚੁਣੀ ਗਈ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਭੇਟ

ਕੈਬਨਿਟ ਮੰਤਰੀ ਜਿੰਪਾ ਵਲੋਂ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ  ਲਈ ਚੁਣੀ ਗਈ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਭੇਟ

ਹੁਸ਼ਿਆਰਪੁਰ, 24 ਅਪ੍ਰੈਲ: ਕੈਬਨਿਟ ਮੰਤਰੀ ਬ੍ਰਮ ਸ਼ੰਕਰ  ਜਿੰਪਾ ਵਲੋਂ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ  ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ। ਹੁਸ਼ਿਆਰਪੁਰ ਦੇ ਜਗਤਪੁਰਾ ਦੀ ਰਹਿਣ ਵਾਲੇ ਅਨਿਲ ਸ਼ਰਮਾ ਦੀ ਬੇਟੀ ਅਕਸ਼ਿਤਾ ਸ਼ਰਮਾ ਨੂੰ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਧੀ ਹਾਂਗਝੂ (ਚੀਨ) ਵਿਖੇ 25 ਤੋਂ 29 ਅਪ੍ਰੈਲ 2023 ਤੱਕ ਹੋਣ ਜਾ ਰਹੀ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ  ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਕੁਰਾਸ਼ ਐਸੋਸੀਏਸ਼ਨ ਆਫ ਇੰਡੀਆ ਵਲੋਂ ਬੀਤੇ ਮਾਰਚ ਮਹੀਨੇ ਭਗਵਤੀ ਸਟੇਡੀਅਮ ਜੰਮੂ ਵਿਖੇ ਟਰਾਇਲ ਹੋਏ ਸਨ, ਜਿਨ੍ਹਾਂ ਵਿੱਚ ਅਕਸ਼ਿਤਾ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਇਸ ਚੈਂਪੀਅਨਸ਼ਿਪ ਲਈ ਆਪਣੀ ਸੀਟ ਪੱਕੀ ਕੀਤੀ।

subscribe share like for latest uupdates

Related posts

Leave a Reply