UPDATED HOSHIARPUR : ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਵੱਲੋਂ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ

ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਵੱਲੋਂ ਮਹਿਲਪੁਰ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਹੁਸ਼ਿਆਰਪੁਰ 30 ਨਵੰਬਰ (CDT NEWS) :
 ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਜੈਡ. ਐਲ. ਏ. ਰਜੇਸ਼ ਸੂਰੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਵੱਲੋਂ ਕਸਬਾ ਮਾਹਿਲਪੁਰ ਦੇ ਮੈਡੀਕਲ ਸਟੋਰਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ ।  ਇਸ ਦੌਰਾਨ ਓਹਨਾ ਕਿਹਾ ਕਿ
 ਸ਼ੈਡਿਊਲ ਐਚ -1 ਦਵਾਈਆਂ ਦੇ ਸੇਲ ਅਤੇ ਪ੍ਰਚੇਜ  ਦਾ ਰਿਕਾਰਡ ਨੂੰ ਬਿੱਲਕੁਲ ਠੀਕ ਰੱਖਿਆ  ਜਾਵੇ । 

ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ
 ਇਸ ਤੋਂ ਅਲਾਵਾ ਉਹਨਾਂ ਮੈਡੀਕਲ ਸਟੋਰਾਂ ਦੇ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਰਜਿਟਰਡ ਡਾਕਟਰ ਦੀ ਪਰਚੀ ਤੋ ਬਿਨਾਂ ਕਿਸੇ ਵੀ ਵਿਆਕਤੀ ਨੂੰ ਦਵਾਈ ਨਾ ਦੇਣ ਅਤੇ ਮੈਡੀਕਲ ਸਟੋਰ ਤੇ ਸੀ. ਸੀ. ਟੀ. ਵੀ ਕੈਮਰੇ ਜਰੂਰ ਲਗਾਉਣ । ਓਹਨਾ ਇਹ ਵੀ ਕਿਹਾ ਕਿ ਡਰੱਗ ਕਾਸਮੈਟਿਕ ਐਕਟ ਦੀ ਇਨ ਬਿੰਨ ਪਾਲਣਾ ਕੀਤੀ ਜਾਵੇ ਅਤੇ 18 ਸਾਲ ਤੋ ਛੋਟੇ ਬੱਚੇ ਨੂੰ ਸ਼ੈਡਿਊਲ ਐਚ -1 ਦੀ ਕੋਈ ਵੀ ਦਵਾਈ ਨਾ ਦਿਤੀ ਜਾਵੇ । 

Related posts

Leave a Reply