LATEST: ਪੰਜਾਬੀ ਵਿਭਾਗ ਗੌਰਮਿੰਟ ਡਿਗਰੀ ਕਾਲਜ ਤਰਾਲ ਵੱਲੋਂ ਇੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਚਾਰਧਾਰਾ ਸਬੰਧੀ ਇਤਿਹਾਸਿਕ ਪ੍ਰੋਗਰਾਮ

ਪੰਜਾਬੀ ਵਿਭਾਗ ਗੌਰਮਿੰਟ ਡਿਗਰੀ ਕਾਲਜ ਤਰਾਲ ਵੱਲੋਂ ਇੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਚਾਰਧਾਰਾ ਸਬੰਧੀ ਇਤਿਹਾਸਿਕ ਪ੍ਰੋਗਰਾਮ

ਜੰਮੂ ਕਸ਼ਮੀਰ/ ਪੰਜਾਬ  (ਬਲਵਿੰਦਰ ਬਾਲਮ ਗੁਰਦਾਸਪੁਰ  )

ਪੰਜਾਬੀ ਵਿਭਾਗ ਗੌਰਮਿੰਟ ਡਿਗਰੀ ਕਾਲਜ ਤਰਾਲ ਵੱਲੋਂ ਇੱਕ ਇਤਿਹਾਸਿਕ ਪ੍ਰੋਗਰਾਮ ਕਾਲਜ ਦੇ ਮਿੰਨੀ ਆਡੀਟੋਰੀਅਮ ਵਿਚ ਕੀਤਾ ਗਿਆ। ਇਸ ਮੌਕੇ ਤੇ ਪ੍ਰਸਿਧ ਵਿਦਵਾਨ ਸ਼ਖਸੀਅਤਾਂ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜਾ਼ ਜੰਮੂ ਕਸ਼ਮੀਰ ‘ਤੇ ਡਾ਼ ਸ਼ਾਨ ਕਸ਼ਮੀਰੀ ਨੇ ਸ਼ਮੂਲੀਅਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ਼ ਬਸ਼ੀਰ ਅਹਿਮਦ ਮੀਰ ਅਤੇ ਬਸ਼ੀਰ ਅਹਿਮਦ ਸ਼ਾਹ ਵੀ ਮੰਚ ਤੇ ਸ਼ਸ਼ੋਭਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਆਰੰਭ ਕੀਤੀ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਨੇ ਬਾਹਰੋਂ ਆਈਆਂ
ਸ਼ਖਸ਼ੀਅਤਾਂ ,ਵਿਦਿਆਰਥੀਆਂ, ਸਟਾਫ ਦਾ ਸਵਾਗਤ ਕੀਤਾ। ਇਹ ਵੀ ਦੱਸਿਆ ਕਿ ਅੱਜ ਸਾਡੇ ਕੋਲ ਜਿਹੜੀਆਂ ਸ਼ਖਸ਼ੀਅਤਾਂ ਮੌਜੂਦ ਹਨ ਸਾਡੇ ਲਈ ਗੋਰਵ ਹੈ। ਇਸ ਮੌਕੇ ਤੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਚਾਰਧਾਰਾ ਸਬੰਧੀ ਕਵਿਤਾਵਾਂ ਦਾ ਪਾਠ ਵੀ ਕੀਤਾ। ਇਸ ਤਰ੍ਹਾਂ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜਾ਼ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੁੱਖ ਰੱਖਦਿਆਂ ਕਿਹਾ ਕਿ ਅੱਜ ਅਸੀਂ ਜਿਸ ਦੌਰ ਚ ਗੁਜ਼ਰ ਰਹੇ ਹਾਂ ਉਹ ਆਪਣੇ ਆਪ ਵਿੱਚ ਚਣੌਤੀ ਹੈ।
ਇਸ ਮੌਕੇ ਤੇ ਬੋਲਦਿਆਂ ਸ਼ਾਨ ਕਸ਼ਮੀਰੀ ਨੇ ਕਿਹਾ ਕਿ ਸਾਨੂੰ ਇੱਕ ਮੁਠ ਹੋ ਕੇ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਪ੍ਰਫੁਲਤ ਅਤੇ ਇਸਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੋਣਾ ਚਾਹੀਦਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਅਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Related posts

Leave a Reply