LATEST : ਪੰਜਾਬ ਵਿੱਚ ਰੋਜ਼ਾਨਾ ਤੰਬਾਕੂ ਦਾ ਸੇਵਨ ਕਰਨ ਨਾਲ ਹੁੰਦੀਆਂ ਹਨ70 ਤੋਂ 80 ਮੌਤਾਂ – ਡਾਕਟਰ ਬੱਲ 

ਪਠਾਨਕੋਟ 7 ਫਰਵਰੀ (ਰਜਿੰਦਰ ਰਾਜਨ, ਸ਼ਰਮਾ) ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਟ੍ਰੇਨਿੰਗ ਕਰਵਾਈ ਗਈ ਜਿਸ ਵਿਚ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਡਾਕਟਰ ਵਨੀਤ ਬੱਲ ਜੀ ਨੇ ਤੰਬਾਕੂ ਅਤੇ ਤੰਬਾਕੂ ਦੇ ਬਣੇ ਪਦਾਰਥਾਂ ਤੋਂ ਸਿਹਤ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਕੈਂਸਰ,ਟੀ ਬੀ,ਹਾਰਟ ਅਟੈਕ, ਸਟਰੋਕ ਆਦਿ ‌
ਉਹਨਾ ਦੱਸਿਆ ਕਿ ਇਹਨਾਂ ਬੀਮਾਰੀਆਂ ਨਾਲ ਰੋਜ਼ਾਨਾ 70 ਤੋਂ 80 ਮੌਤਾਂ ਹੋ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਤੰਬਾਕੂ ਹੈ । ਇਸ ਦੇ ਨਾਲ ਹੀ ਕੋਟਪਾ ਐਕਟ 2003 ਦੀਆਂ ਧਾਰਾਵਾਂ ਦੀ ਜਾਣਕਾਰੀ ਦਿੱਤੀ। ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਸਰਬਜੀਤ ਕੌਰIDSP, ਡਾਕਟਰ ਸ਼ਵੇਤਾ ਗੁਪਤਾ, ਡਾਕਟਰ ਅਸ਼ੋਕ ਢਿੱਲੋਂ ਨੇ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਟ੍ਰੇਨਿੰਗ ਵਿੱਚ ਭੁਪਿੰਦਰ ਸਿੰਘ, ਅਵਿਨਾਸ਼ ਚੰਦਰ, ਅਮਰਬੀਰ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਕੁਮਾਰ, ਲਖਬੀਰ ਸਿੰਘ ਸਾਰੇ ਹੈਲਥ ਇੰਸਪੈਕਟਰ ਨਰੇਸ਼ ਕੁਮਾਰ, ਕੁਲਵਿੰਦਰ ਢਿੱਲੋਂ, ਅਤੇ ਮਾਸ ਮੀਡੀਆ ਅਫ਼ਸਰ ਗੁਰਿੰਦਰ ਕੌਰ ਕਲੇਰ ਵੀ ਹਾਜ਼ਰ ਸਨ

Related posts

Leave a Reply