LATEST: ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ 78 ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ 5-5 ਮਰਲਿਆਂ ਦੇ ਪਲਾਟ : ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ

78 ਲਾਭਪਾਤਰੀ ਪਰਿਵਾਰਾਂ ਨੂੰ 5-5 ਮਰਲੇ ਪਲਾਟਾਂ ਦੀਆਂ ਵੰਡੀਆਂ ਸੰਨਦਾਂ
ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਬੇਘਰ ਅਤੇ ਬੇਜਮੀਨ ਲੋਕਾਂ ਨੂੰ ਵੰਡੇ ਗਏ 5-5 ਮਰਲਿਆਂ ਦੇ ਪਲਾਟ

ਪਠਾਨਕੋਟ, 15 ਮਾਰਚ (ਰਾਜਿੰਦਰ ਸਿੰਘ ਰਾਜਨ ) ਅੱਜ ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜਿਨ੍ਹਾਂ ਲੋਕਾਂ ਕੋਲ ਅਪਣੇ ਘਰ ਨਹੀਂ ਹਨ ਜਾਂ ਅਪਣੀ ਘਰ ਲਈ ਜਮੀਨ ਨਹੀਂ ਹੈ ਨੂੰ 5-5 ਮਰਲੇ ਦੇ ਪਲਾਟ ਦੀਆਂ ਸੰਨਦਾ ਵੰਡਣ ਲਈ ਇੱਕ ਜਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ ਨੇ ਕੀਤੀ। ਸਮਾਰੋਹ ਵਿੱਚ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਬੀ.ਡੀ.ਪੀ.ਓ. ਘਰੋਟਾ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਸਮਾਰੋਹ ਦੋਰਾਨ ਘਰੋਟਾ ਬਲਾਕ ਦੇ 78 ਲਾਭਪਾਤਰੀ ਪਰਿਵਾਰ ਜੋ ਬੇਘਰ ਹਨ ਅਤੇ ਅਪਣਾ ਕੋਈ ਘਰ ਨਹੀਂ ਹੈ ਨੂੰ ਪੰਜ ਪੰਜ ਮਰਲੇ ਪਲਾਟ ਦੀਆਂ ਸੰਨਦਾਂ ਵੰਡੀਆਂ ਗਈਆਂ।
ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ ਅਤੇ ਜਿਲ੍ਹਾ ਪਠਾਨਕੋਟ ਵਿੱਚ ਕਾਂਗਰਸ ਸਰਕਾਰ ਵੱਲੋਂ ਪਹਿਲੀ ਵਾਰ ਗਰੀਬ ਬੇਘਰ ਲੋਕਾਂ ਨੂੰ ਪਲਾਟ ਦਿੱਤੇ ਜਾ ਰਹੇ ਹਨ ਪਹਿਲਾ ਵੀ ਇੱਕ ਸਮਾਰੋਹ ਆਯੋਜਿਤ ਕਰਕੇ ਨਰੋਟ ਜੈਮਲ ਸਿੰਘ ਬਲਾਕ ਦੇ ਲਾਭਪਾਤਰੀਆਂ ਨੂੰ 5-5 ਮਰਲੇ ਪਲਾਟ ਦੀਆਂ ਸੰਨਦਾ ਵੰਡੀਆਂ ਗਈਆਂ ਸਨ ਅਤੇ ਅੱਜ ਦੂਸਰੇ ਜਿਲ੍ਹਾ ਪੱਧਰੀ ਸਮਾਰੋਹ ਦੋਰਾਨ 78 ਲਾਭਪਾਤਰੀ ਪਰਿਵਾਰਾਂ ਨੂੰ 5-5 ਮਰਲੇ ਪਲਾਟ ਦੀਆਂ ਸੰਨਦਾ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਲਾਭਪਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਯੋਜਨਾ ਦਾ ਲਾਭ ਉਠਾਉਂਦੇ ਹੋਏ ਮਕਾਨਾਂ ਦੀ ਉਸਾਰੀ ਵੀ ਕਰਨ। ਉਨ੍ਹਾਂ ਕਿਹਾ ਕਿ ਇਹ ਬੇਘਰ ਲੋਕਾਂ ਨੂੰ ਜੋ ਪਲਾਟ ਦਿੱਤੇ ਗਏ ਹਨ ਇਨ੍ਹਾਂ ਪਲਾਟਾਂ ਤੇ ਲਾਭਪਾਤਰੀ ਮਕਾਨ ਦੀ ਹੀ ਉਸਾਰੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਜਮੀਨ ਨੂੰ ਲਾਭਪਾਤਰੀ ਨਾ ਤਾਂ ਵੇਚ ਸਕਦਾ ਹੈ, ਨਾ ਹੀ ਖੇਤੀ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਉਪਯੋਗ ਵਿੱਚ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਤਰ੍ਹਾਂ ਦੇ ਲੋਕਾਂ ਦੀ ਜਰੂਰਤ ਲਈ ਕੀਤਾ ਹਰ ਇੱਕ ਵਾਧਾ ਪੂਰਾ ਕਰ ਰਹੀ ਹੈ।

 

Related posts

Leave a Reply