LATEST : ਫਿਰੋਜ਼ਪੁਰ ਜੇਲ• ਪ੍ਰਸ਼ਾਸਨ ਨੇ ਸਮਾਜ ਸੇਵਾ ਦੇ ਬਹਾਨੇ ਕੈਦੀ ਨੂੰ ਪੰਜ ਮੋਬਾਈਲ ਭੇਜਣ ਦੀ ਯੋਜਨਾ ਦਾ ਭਾਂਡਾ ਭੰਨਿਆ April 21, 2020April 21, 2020 Adesh Parminder Singh ADESH PARMINDER SINGHCANADIAN DOABA TIMESਫਿਰੋਜ਼ਪੁਰ ਜੇਲ• ਪ੍ਰਸ਼ਾਸਨ ਨੇ ਸਮਾਜ ਸੇਵਾ ਦੇ ਬਹਾਨੇ ਕੈਦੀ ਨੂੰ ਪੰਜ ਮੋਬਾਈਲ ਭੇਜਣ ਦੀ ਯੋਜਨਾ ਦਾ ਭਾਂਡਾ ਭੰਨਿਆ• ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਗੈਰ ਸਮਾਜੀ ਤੱਤਾਂ ਦੀਆਂ ਗਤੀਵਿਧੀਆਂ ‘ਤੇ ਚੌਕਸ ਹੋਣ ਲਈ ਕਿਹਾ• ਜੇਲ• ਦੇ ਮੈਡੀਕਲ ਸਟਾਫ ਨੂੰ ਪੀ.ਪੀ.ਈ. ਕਿੱਟਾਂ, ਮਾਸਕ ਤੇ ਸੈਨੀਟਾਈਜ਼ਰ ਦੀ ਸੇਵਾ ਦੇਣ ਬਹਾਨੇ ਬੰਦੀ ਨੂੰ ਦੇਣਾ ਚਾਹੁੰਦੇ ਸਨ ਮੋਬਾਈਲ ਤੇ ਹੋਰ ਸਮਾਨਚੰਡੀਗੜ•, 20 ਅਪਰੈਲਫਿਰੋਜ਼ਪੁਰ ਜੇਲ• ਪ੍ਰਸ਼ਾਸਨ ਨੇ ਅੱਜ ਆਪਣੀ ਮੁਸਤੈਦੀ ਨਾਲ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ• ਅੰਦਰ ਬੰਦ ‘ਏ’ ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ ਭੇਜਣ ਦੀ ਸਕੀਮ ਦਾ ਭਾਂਡਾ ਭੰਨਿ•ਆ। ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ• ਵਿਭਾਗ ਦੇ ਅਧਿਕਾਰੀਆਂ ਤੇ ਜੇਲ•ਾਂ ਵਿਚਲੇ ਸਟਾਫ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਸਮਾਜੀ ਤੱਕ ਇਸ ਸਥਿਤੀ ਦਾ ਫਾਇਦਾ ਨਾ ਉਠਾ ਸਕੇ।ਜੇਲ• ਮੰਤਰੀ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਜੇਲ• ਵਿੱਚ ਸੋਨੂੰ ਪੁਰੀ ਤੇ ਦੀਪਕ ਨਾਂ ਦੇ ਦੋ ਵਿਅਕਤੀ ਵਰਦੀ ਪਾਏ ਏ.ਐਸ.ਆਈ. ਰਾਕੇਸ਼ ਕੁਮਾਰ ਦੇ ਨਾਲ ਆਏ। ਇਨ•ਾਂ ਨੇ ਜੇਲ• ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਦੱਸਿਆ ਕਿ ਉਹ ਕੋਰੋਨਾ ਮਹਾਮਾਰੀ ਦੇ ਕਾਰਨ ਜੇਲ• ਵਿੱਚ ਮੈਡੀਕਲ ਸਟਾਫ ਲਈ 10 ਪੀ.ਪੀ.ਈ. ਕਿੱਟਾਂ, 1500 ਮਾਸਕ ਤੇ 1000 ਸੈਨੀਟਾਈਜ਼ਰ ਦੀਆਂ ਬੋਤਲਾਂ ਦੇਣ ਆਏ ਹਨ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਜੇਲ• ਵਿੱਚ ਬੰਦ ਉਨ•ਾਂ ਦੇ ਇਕ ਸਾਥੀ ਨੂੰ ਉਹ ਪ੍ਰੋਟੀਨ ਪਾਊਡਰ, ਕਸਰਤ ਲਈ ਡੰਬਲ ਅਤੇ ਕੈਰਮ ਬੋਰਡ ਦੇਣਾ ਚਾਹੁੰਦੇ ਹਨ।ਜੇਲ• ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਜੇਲ• ਸੁਪਰਡੈਂਟ ਨੂੰ ਜਦੋਂ ਪਤਾ ਚੱਲਿਆ ਕਿ ਉਨ•ਾਂ ਵਿਅਕਤੀਆਂ ਦਾ ਸਾਥੀ ਹਵਾਲਾਤੀ ਦੀਪਕ ‘ਏ’ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜੇਲ• ਦੇ ਉਚ ਸੁਰੱਖਿਆ ਜ਼ੋਨ ਵਿਚ ਬੰਦ ਹੈ ਤਾਂ ਉਸ ਨੂੰ ਸ਼ੱਕ ਪਿਆ। ਜੇਲ• ਸੁਪਰਡੈਂਟ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਕੈਰਮ ਬੋਰਡ ਚੰਗੀ ਤਰ•ਾਂ ਚੈਕ ਕਰਨ ਲਈ ਕਿਹਾ ਅਤੇ ਇਸ ਤਲਾਸ਼ੀ ਦੌਰਾਨ ਉਸ ਨੂੰ ਕੈਰਮ ਬੋਰਡ ਵਿਚ ਵੱਖ-ਵੱਖ ਖਾਨੇ ਬਣਾ ਕੇ 5 ਮੋਬਾਈਲ, 2 ਚਾਰਜਰ, 3 ਈਅਰਫ਼ੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਜੋ ਗੈਗਸਟਰ ਹਵਾਲਾਤੀ ਬੰਦੀ ਤੱਕ ਪਹੁੰਚਾਉਣਾ ਚਾਹੁੰਦੇ ਸਨ। ਇਸ ਤੋਂ ਬਾਅਦ ਕੋਸ਼ਿਸ਼ ਕਰਨ ‘ਤੇ ਪਤਾ ਲੱਗਿਆ ਕਿ ਉਨ•ਾਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਨਹੀਂ ਸੀ। ਜੇਲ• ਸੁਪਰਡੈਂਟ ਨੇ ਏ.ਐਸ.ਆਈ. ਅਤੇ ਇਨ•ਾਂ ਵਿਅਕਤੀਆਂ ‘ਤੇ ਪੁਲਿਸ ਕਾਰਵਾਈ ਕਰਨ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਦਿੱਤਾ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...