Latest : ਮਹਾਦੇਵ ਮੰਦਰ ‘ਚ ਰਾਮ ਨੌਮੀ ‘ਤੇ ਵੱਡਾ ਹਾਦਸਾ, ਛੱਤ ਡਿੱਗਣ ਕਾਰਨ 30 ਤੋਂ ਵੱਧ ਲੋਕ 40 ਫੁੱਟ ਥੱਲੇ ਡਿੱਗੇ, 10 ਮੌਤਾਂ

ਇੰਦੌਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਇੰਦੌਰ ‘ਚ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ ‘ਚ ਰਾਮ ਨੌਮੀ ‘ਤੇ ਵੱਡਾ ਹਾਦਸਾ ਵਾਪਰ ਗਿਆ। ਛੱਤ ਡਿੱਗਣ ਕਾਰਨ 30 ਤੋਂ ਵੱਧ ਲੋਕ 40 ਫੁੱਟ ਥੱਲੇ  ਡਿੱਗ ਗਏ ਹਨ।

ਇਸ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਟੀਮ ਨੇ ਹੁਣ ਤੱਕ ਦੋ ਬੱਚਿਆਂ ਸਮੇਤ 17 ਸ਼ਰਧਾਲੂਆਂ ਨੂੰ ਬਚਾਇਆ ਹੈ। ਓਹਨਾਂ  ਨੂੰ ਹਸਪਤਾਲ ਲਿਜਾਇਆ ਗਿਆ ਹੈ। ਘੱਟੋ-ਘੱਟ 12 ਐਂਬੂਲੈਂਸਾਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਪੌੜੀਆਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਹੈ। ਇਸ ਕਾਰਨ ਬਚਾਅ ਕਾਰਜ ‘ਚ ਦਿੱਕਤ ਆ ਰਹੀ ਹੈ।

Related posts

Leave a Reply