LATEST : ਵਿਆਹ ਦੀ ਰਿਸੈਪਸਨ ਪਾਰਟੀ ਵਿਚ ਪਿਸਟਲ ਨਾਲ ਹਵਾਈ ਫਾਇਰ ਕਰਨ ਤੇ ਮਾਮਲਾ ਦਰਜ

ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :– ਵਿਆਹ ਦੀ ਰਿਸੈਪਸਨ ਦੀ ਪਾਰਟੀ ਵਿਚ ਪਿਸਟਲ ਨਾਲ ਹਵਾਈ ਫਾਇਰ ਕਰਨ ਤੇ ਪੁਲਿਸ ਵਲੋ ਮਾਮਲਾ ਦਰਜ ਏ.ਐਸ.ਆਈ ਹਰਮਿੰਦਰ ਸਿੰਘ ਨੇ ਦਸਿਆ ਕਿ ਉਹ ਬੱਬਰੀ ਬਾਈਪਾਸ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਨਸਿਟੀ ਪੈਲਸ ਬੱਬਰੀ ਵਿਖੇ ਵਿਆਹ ਦੀ ਰਿਸੈਪਸਨ ਦੀ ਪਾਰਟੀ ਚੱਲ ਰਹੀ ਹੈ ਜੋ ਪਾਰਟੀ ਵਿੱਚ ਅਮਿਤ ਸੂਦ ਵਾਸੀ ਡੱਡਵਾਂ ਥਾਣਾ ਧਾਰੀਵਾਲ ਪਿਸਟਲ ਨਾਲ ਹਵਾਈ ਫਾਇਰ ਕਰ ਰਿਹਾ ਹੈ

ਉਸ ਨੇ ਸਮੇਤ ਪੁਲਿਸ ਪਾਰਟੀ ਸਨਸਿਟੀ ਗਾਰਡਨ ਬੱਬਰੀ ਰੇਡ ਕੀਤਾ ਜਿਥੇ ਉੱਕਤੀ ਵਿਅਕਤੀ ਫਾਇਰ ਕਰਨ ਤੋਂ ਬਾਅਦ ਭੀੜ ਦਾ ਫਾਇਦਾ ਉਠਾਉਂਦਾ ਹੋਇਆ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਵਿਖੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ

Related posts

Leave a Reply