LATEST: ਵੱਡੀ ਖ਼ਬਰ : ਵਿਧਾਇਕ ਗਿਲਜੀਆਂ ਦੀ ਅਗੁਵਾਈ ਚ, ਜਸਵਿੰਦਰ ਸਿੰਘ ਜੱਸਾ ਨੇ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਤੇ ਸੰਦੀਪ ਜੈਨ ਨੇ ਉੱਪ ਪ੍ਰਧਾਨ ਦਾ ਅਹੁਦਾ ਸੰਭਾਲਿਆ

ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗੁਵਾਈ ਚ, ਜਸਵਿੰਦਰ ਸਿੰਘ ਜੱਸਾ ਨੇ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਤੇ ਸੰਦੀਪ ਜੈਨ ਨੇ ਉੱਪ ਪ੍ਰਧਾਨ ਦਾ ਅਹੁਦਾ ਸੰਭਾਲਿਆ

ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਗਿਲਜੀਆਂ


ਗੜ੍ਹਦੀਵਾਲਾ (ਚੌਧਰੀ ) : ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਰਹਿਨੁਮਾਈ ਵਿੱਚ ਨਗਰ ਕੌਂਸਲ ਗੜ੍ਹਦੀਵਾਲਾ ਦੇ  ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਅਹੁਦਾ ਸੰਭਾਲਿਆ।

ਇਸ ਸਬੰਧੀ ਨਗਰ ਕੌਂਸਲ ਵਿੱਚ ਹੋਏ ਸਮਾਗਮ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ, ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਅਤੇ ਹੋਰ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਨੇ ਪ੍ਰਧਾਨ ਅਤੇ ਸੰਦੀਪ ਜੈਨ ਮੀਤ ਪ੍ਰਧਾਨ ਵਜੋਂ ਆਪਣਾ ਚਾਰਜ ਸੰਭਾਲਿਆ।

ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੇ ਵਿਧਾਇਕ ਗਿਲਜੀਆਂ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨਾਂ ਨੂੰ ਜੋ ਜਿੰਮੇਵਾਰੀ ਮਿਲੀ ਹੈ ਉਹ ਉਸਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਵਿਧਾਇਕ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਦਾ ਬਹੁਪੱਖੀ ਵਿਕਾਸ ਕਰਵਾਉਣਗੇ।

ਇਸ ਮੌਕੇ ਵਿਧਾਇਕ ਗਿਲਜੀਆਂ ਨੇ ਪ੍ਰਧਾਨ ਜੱਸਾ ਦੀ ਸਮੂਹ ਟੀਮ ਨੂੰ ਸ਼ੁਭਕਾਮਨਾਵਾ ਦਿੰਦੇ ਹੋਏ ਆਖਿਆ ਕਿ ਉਹ ਲੋਕਾਂ ਦੀਆਂ ਉਮੀਦਾਂ ਮੁਤਾਬਿਕ ਬਿਨਾਂ ਕਿਸੇ ਭੇਦ ਭਾਵ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਅਤੇ ਵਿਕਾਸ ਕੰਮ ਕਰਵਾਉਣਗੇ। ਉਨਾਂ ਆਖਿਆ ਕਿ ਸ਼ਹਿਰ ਦੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਤੇ ਕੌਂਸਲਰ ਬਿੰਦਰਪਾਲ ਬਿੱਲਾ,ਕੌਂਸਲਰ ਹਰਵਿੰਦਰ ਕੁਮਾਰ, ਕੌਂਸਲਰ ਸੁਦੇਸ਼ ਟੋਨੀ,ਕੌਂਸਲਰ ਪਰਮਜੀਤ ਕੌਰ,ਕੌਂਸਲਰ ਸਰੋਜ ਮਨਹਾਸ,ਕੌਂਸਲਰ ਕਮਲਜੀਤ ਕੌਰ,ਕੌਂਸਲਰ ਅਨੁਰਾਧਾ ਸ਼ਰਮਾ, ਕੌਂਸਲਰ ਅਨੁਰਾਧਾ ਸ਼ਰਮਾ,ਕੌਂਸਲਰ ਰੇਸ਼ਮ ਸਿੰਘ, ਪ੍ਰੋ.ਕਰਨੈਲ ਸਿੰਘ ਕਲਸੀ, ਅਜੀਤ ਕੁਮਾਰ ਘੱਕਾ ਸਮੇਤ ਹੋਰ ਵਰਕਰ ਹਾਜ਼ਰ ਸਨ।

Related posts

Leave a Reply