LATEST.. ਸਰਕਾਰ ਦੀਆਂ ਧਮਕੀਆਂ ਤੇ ਨਹੀਂ ਡਰਨਗੇ : ਐਨ ਐਚ ਐਮ ਮੁਲਾਜ਼ਮ

ਮੁਲਾਜਮ ਨੇ ਆਪਣੀਆਂ ਜਾਇਜ ਮੰਗਾਂ ਸਬੰਧੀ ਹਲਕਾ ਵਿਧਾਇਕ ਪਵਨ ਆਦੀਆ ਨੂੰ ਸੌਂਂਪਿਆ ਮੰਗ ਪੱਤਰ

ਗੜ੍ਹਦੀਵਾਲਾ 10 ਮਈ (ਚੌਧਰੀ) : ਅੱਜ ਐਨ ਐਚ ਐਮ ਭੂੰਗਾ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਟਰਮੀਨੇਸ਼ਨ ਦੀਆਂ ਧਮਕੀਆਂ ਦੇ ਬਾਵਜੂਦ ਐਨ ਐਚ ਐਮ ਨਿਯਮਤਕਰਨ ਸ਼ੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਹੜਤਾਲ ਜਾਰੀ ਰੱਖੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਮੁਲਾਜ਼ਿਆਂ ਵੱਲੋਂ ਆਪਣੀ ਜਾਇਜ਼ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਇਸੇ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਭਰੋਸਾ ਦਵਾਇਆ ਕਿ ਉਹ ਸਾਡੀਆਂ ਮੰਗਾਂ ਨੂੰ ਕੈਬੀਨਟ ਤੱਕ ਜ਼ਰੂਰ ਪਹੁੰਚਾਉਣਗੇ।ਇਸ ਮੌਕੇ ਤੇ ਯੂਨੀਅਨ ਦੇ ਮੈਂਬਰ ਡਾ. ਯਸ਼ਪਾਲ ਸਿੰਘ, ਡਾ. ਅਮਨਦੀਪ ਕੌਰ, ਡਾ. ਵਿਵੇਕ, ਡਾ.ਅਰਚਨਾ, ਆਰ ਬੀ ਐਸ ਕੇ ਸਟਾਫ਼, ਏ ਐਨ ਐਮ ਨਿਸ਼ਾ ਸ਼ਰਮਾ,ਕੁਲਵਿੰਦਰ ਕੌਰ, ਰੁਪਿੰਦਰਜੀਤ ਕੌਰ,ਅਨੁਪਮਾ,ਮੈਡਮ ਰੋਜ਼ੀ, ਸਰੋਜਨੀ ਮਾਨ, ਪਰਮਜੀਤ ਕੌਰ, ਸਤਵੀਰ ਕੌਰ ਆਦਿ ਹਾਜ਼ਿਰ ਸਨ।

Related posts

Leave a Reply