LATEST : ਹਰਦੀਪ ਭਿੰਡਰ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਸਬੇ ਵਿੱਚ ਕੀਤੀ ਸੈਨੇਟਾਈਜ਼ਰ ਸਪਰੇਅ

ਹਰਦੀਪ ਭਿੰਡਰ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਸਬੇ ਵਿੱਚ ਕੀਤੀ ਸੈਨੇਟਾਈਜ਼ਰ ਸਪਰੇਅ
> ਗੁਰਦਾਸਪੁਰ ( ਅਸ਼ਵਨੀ ) :-
> ਕਰੋਨਾ ਦੇ ਕਹਿਰ ਤੋਂ ਕਸਬਾ ਕਾਹਨੂੰਵਾਨ ਦੇ ਵਾਸੀਆਂ ਨੂੰ ਬਚਾਉਣ ਲਈ ਜਿੱਥੇ ਸਿਹਤ ਵਿਭਾਗ ਪੱਬਾਂ ਭਾਰ ਹੈ ਇਸ ਅਭਿਆਸ ਵਿੱਚ ਸਿਹਤ ਵਿਭਾਗ ਦੇ ਨਾਲ ਸਮਾਜ ਸੇਵੀ ਲੋਕ ਵੀ ਭਰਵਾਂ ਸਹਿਯੋਗ ਦੇ ਰਹੇ ਹਨ। ਸਮਾਜ ਸੇਵੀ ਅਤੇ ਨੌਜਵਾਨ ਆਗੂ ਹਰਦੀਪ ਸਿੰਘ ਭਿੰਡਰ ਵੱਲੋਂ ਅੱਜ ਕਸਬੇ ਦੇ ਬਹੁਤੇ ਮੁਹੱਲਿਆਂ ਵਿੱਚ ਟਰੈਕਟਰ ਵਾਲੇ ਵੱਡੇ ਸਪਰੇਅ ਪੰਪ ਨਾਲ ਸੈਨੇਟਇਜ਼ਰ ਸਪਰੇਅ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਹੁਕਮਾਂ ਤੇ ਇਹ ਸੇਵਾ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਅਨਾਜ ਵੰਡਣ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਵਿਭਾਗ ਦੇ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਸੇਵਾ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਤੇ ਕਸਬੇ ਦੇ ਨੌਜਵਾਨ ਇਸ ਸੇਵਾ ਵਿੱਚ ਨਜ਼ਰ ਆਏ। ਹਰਦੀਪ ਸਿੰਘ ਅਤੇ ਉਸ ਦੇ ਸਾਥੀ ਕਸਬਾ ਕਾਹਨੂੰਵਾਨ ਵਿੱਚ ਸੈਨੀਟੇਸ਼ਨ ਸਪਰੇਅ ਕਰਦੇ ਹੋਏ

Related posts

Leave a Reply