LATEST : ਜ਼ਿਲ੍ਹਾ ਪੁਲਿਸ ਨਵਾਂਸ਼ਹਿਰ ਵੱਲੋਂ ਯੂਕਰੇਨ ’ਚ ਫ਼ਸੇ ਜ਼ਿਲ੍ਹੇ ਨਾਲ ਸਬੰਧਤ ਲੋਕਾਂ ਦੀ ਮੱਦਦ ਲਈ ਹੈਲਪ ਲਾਈਨ ਜਾਰੀ, ਡੀ ਐਸ ਪੀ (ਐਚ) ਹੋਣਗੇ ਨੋਡਲ ਅਫ਼ਸਰ

ਜ਼ਿਲ੍ਹਾ ਪੁਲਿਸ ਵੱਲੋਂ ਯੂਕਰੇਨ ’ਚ ਫ਼ਸੇ ਜ਼ਿਲ੍ਹੇ ਨਾਲ ਸਬੰਧਤ ਲੋਕਾਂ ਦੀ ਮੱਦਦ ਲਈ ਹੈਲਪ ਲਾਈਨ ਜਾਰੀ

ਡੀ ਐਸ ਪੀ (ਐਚ) ਹੋਣਗੇ ਨੋਡਲ ਅਫ਼ਸਰ

ਨਵਾਂਸ਼ਹਿਰ, 25 ਫ਼ਰਵਰੀ *ਸੌਰਵ ਜੋਸ਼ੀ 
ਜ਼ਿਲ੍ਹਾ ਪੁਲਿਸ ਨੇ ਯੂਕਰੇਨ ’ਚ ਫ਼ਸੇ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮੱਦਦ ਲਈ ਹੈਲਪਲਾਈਨ ਅਤੇ ਈ-ਮੇਲ ਆਈ ਡੀ ਜਾਰੀ ਕੀਤੀ ਹੈ।
ਐਸ ਐਸ ਪੀ ਸ੍ਰੀਮਤੀ ਕੰਵਰਦੀਪ ਕੌਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਨਾਲ ਸਬੰਧਤ ਕੋਈ ਵਸਨੀਕ ਯੂਕਰੇਨ ਗਿਆ ਹੋਇਆ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰ ਉਸ ਦੀ ਸੂਚਨਾ 01823-223524 ਜਾਂ ਈ -ਮੇਲ ਆਈ ਡੀ ..0.. ’ਤੇ ਸਾਂਝੀ ਕਰ ਸਕਦੇ ਹਨ।


ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਸਬੰਧੀ ਕਾਇਮ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਉਕਤ ਨੰਬਰ ਅਤੇ ਈ ਮੇਲ ਆਈ ਡੀ 24 ਘੰਟੇ ਕੰਮ ਕਰੇਗਾ, ਜਿਸ ਦੀ ਨਿਗਰਾਨੀ ਡੀ ਐਸ ਪੀ (ਐਚ) ਕਰਨਗੇ।

Related posts

Leave a Reply