LATEST.. ਅਕਾਲੀ ਦਲ(ਬ) ਨੂੰ ਲੱਗਾ ਵੱਡਾ ਝਟਕਾ,ਦੋ ਵਾਰ ਰਹਿ ਚੁੱਕੀ ਕੌਸ਼ਲਰ ਬੀਬੀ ਕਮਲੇਸ਼ ਰਾਣੀ ਆਪ ‘ਚ ਹੋਈ ਸ਼ਾਮਲ

ਗੜ੍ਹਦੀਵਾਲਾ 19 ਅਪ੍ਰੈਲ (ਚੌਧਰੀ) : ਅੱਜ ਉਸ ਸਮੇਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਜਦੋਂ ਦੋ ਵਾਰ ਰਹਿ ਚੁੱਕੀ ਕੌਸ਼ਲਰ ਬੀਬੀ ਕਮਲੇਸ਼ ਰਾਣੀ  ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਆਪ ‘ਚ ਸ਼ਾਮਲ ਹੋਈ ਹੈ। ਇਸ ਮੌਕੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪਾਰਟੀ ਦੀਆਂ ਵਧੀਆ ਨੀਤੀਆਂ ਕਾਰਨ ਅੱਜ ਪੰਜਾਬ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰਕੇ  ਬਹੁਤ ਜ਼ਿਆਦਾ ਰਾਹਤ ਦਿੱਤੀ ਹੈ।ਇਸ ਮੌਕੇ ਆਮ ਆਦਮੀ ਪਾਰਟੀ ਪਾਰਟੀ ਚ ਸ਼ਾਮਿਲ ਹੋਈ ਸਾਬਕਾ ਕੌਂਸਲਰ ਬੀਬੀ ਕਮਲੇਸ਼ ਰਾਣੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਦਿਨ-ਰਾਤ ਇਕ ਕਰ ਦੇਣਗੇ। ਪਾਰਟੀ ਵੱਲੋਂ ਉਨ੍ਹਾਂ ਨੂੰ ਜਿਹਡ਼ੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਣਗੇ। ਇਸ ਮੌਕੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਜੇ ਕੋਈ ਪਾਰਟੀ ਆਮ ਲੋਕਾਂ ਦਾ ਭਲਾ ਕਰ ਸਕਦੀ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ। ਪਾਰਟੀ ਵਲੋਂ ਦਿੱਲੀ ਵਿਚ ਕੀਤੇ ਕੰਮ ਲੋਕਾਂ ਨੂੰ ਪਸੰਦ ਕਰ ਰਹੇ ਹਨ ਇਸ ਲਈ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਲਿਆਉਣਾ ਚਾਹੁੰਦੇ ਹਨ। ਇਸ ਮੌਕੇ ਗੁਰਦੀਪ ਸਿੰਘ ਟਾਂਡਾ, ਚੌਧਰੀ ਸੁਖਰਾਜ ਸਿੰਘ, ਮੋਹਿੰਦਰ ਸਿੰਘ ਸੰਘਾ, ਕੇਸ਼ਵ ਸੈਣੀ, ਮਨਜੀਤ ਸਿੰਘ ਕੇਸੋਪੁਰ, ਹੈਪੀ ਟੁੰਡ ਆਦਿ ਵੀ ਹਾਜ਼ਰ ਸਨ।

Related posts

Leave a Reply