ਆਈਲੈਟਸ ਸੈਂਟਰਾਂ ‘ਤੇ ਪੁਲਿਸ ਦੀ ਛਾਪੇਮਾਰੀ

ਇਮੀਗ੍ਰੇਸ਼ਨ ਤੇ ਆਈਲੈਟਸ ਤਹਿਤ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਆਈਲੈਟਸ ਸੈਂਟਰਾਂ ਵੱਲੋਂ ਸੇਫਟੀ ਤੇ ਹੋਰ ਸਰਕਾਰੀ ਕਾਗਜ਼ਾਤ ਵੀ ਪੂਰੇ ਨਹੀਂ ਪਾਏ ਗਏ।                                                                                                                                                                                                                             

BATHINDA ,( VIKAS JULKA , DR.MANDEEP ): – ਇੱਥੇ ਅਜੀਤ ਰੋਡ ਸਥਿਤ 200 ਤੋਂ ਵੱਧ ਬਣੇ ਆਈਲੈਟਸ ਸੈਂਟਰਾਂ ਉੱਤੇ ਬਠਿੰਡਾ ਪੁਲਿਸ ਨੇ ਛਾਪੇਮਾਰੀ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਤੇ ਆਈਲੈਟਸ ਤਹਿਤ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਾਂਚ ਦਾ ਨੋਟਿਸ ਜਾਰੀ ਕੀਤਾ ਹੋਇਆ ਹੈ।

ਅਧਿਕਾਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਈ ਆਈਲੈਟਸ ਸੈਂਟਰਾਂ ਵੱਲੋਂ ਸੇਫਟੀ ਤੇ ਹੋਰ ਸਰਕਾਰੀ ਕਾਗਜ਼ਾਤ ਵੀ ਪੂਰੇ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਸੈਂਟਰ ‘ਤੇ ਸਰਕਾਰੀ ਹੁਕਮਾਂ ਤਹਿਤ ਕਾਗਜ਼ਾਤ ਨਾ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਦੇਖਿਆ ਜਾਵੇਗਾ ਕਿਸ ਤਰ੍ਹਾਂ ਦੀ ਤੇ ਕਿੰਨੀ ਫੀਸ ਦਿੱਤੀ ਜਾਂਦੀ ਹੈ।

Related posts

Leave a Reply