LATEST : ਆਜਾਦੀ ਦੇ ਸੰਗਰਾਮ ਲਈ ਆਪਣੇ ਪ੍ਰਾਣਾਂ ਦੀ ਆਹੁੱਤੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ 30 ਜਨਵਰੀ ਨੂੰ ਸਵੇਰੇ 11 ਵਜੇ ਮੌਨ ਰੱਖਦੇ ਹੋਏ ਸਰਧਾਂਜਲੀ ਦਿੱਤੀ ਜਾਵੇਗੀ -ਡਿਪਟੀ ਕਮਿਸ਼ਨਰ ਖਹਿਰਾ

ਪਠਾਨਕੋਟ, 29 ਜਨਵਰੀ-(RAJINDER RAJAN BUREAU CHIEF)–ਭਾਰਤ ਦੀ ਆਜਾਦੀ ਦੇ ਸੰਗਰਾਮ ਲਈ ਆਪਣੇ ਪ੍ਰਾਣਾਂ ਦੀ ਆਹੁੱਤੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ 30 ਜਨਵਰੀ 2020 ਨੂੰ ਸਵੇਰੇ 11 ਵਜੇ ਮੌਨ ਰੱਖਦੇ ਹੋਏ ਸਰਧਾਂਜਲੀ ਦਿੱਤੀ ਜਾਵੇਗੀ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਹ ਪ੍ਰੋਗਰਾਮ ਗਰਾਂਉਂਡ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਕੀਤਾ ਜਾਵੇਗਾ।

 

ਉਨ•ਾਂ ਦੱਸਿਆ ਕਿ 10.45 ਤੇ ਉਪਰੋਕਤ ਸਥਾਨ ਤੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹੋਣਗੇ ਅਤੇ 11 ਵਜੇ ਮੌਨ ਰੱਖਿਆ ਜਾਵੇਗਾ, ਇਸ ਵਿੱਚ ਆਮ ਜਨਤਾ ਵੀ ਹਾਜ਼ਰ ਹੋ ਸਕਦੀ ਹੈ। ਉਨ•ਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਗਾਰਡ ਆਫ ਆਨਰ ਹੋਵੇਗਾ ਅਤੇ ਸਾਇਰਨ/ਬਿਗਲ ਵੱਜੇਗਾ ਅਤੇ ਮੌਨ ਅਰੰਭ ਹੋਵੇਗਾ ਅਤੇ ਦੂਸਰੀ ਵਾਰ ਸਾਇਰਨ/ਬਿਗਲ ਵੱਜਣ ਤੇ ਮੌਨ ਸਮਾਪਤ ਕੀਤਾ ਜਾਵੇਗਾ। ਉਨ•ਾਂ ਜਿਲ•ਾ ਪਠਾਨਕੋਟ ਦੀ ਜਨਤਾ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਇਰਨ ਦੇ ਵੱਜਣ ਤੇ ਸਾਰੇ ਆਪਣੀਆਂ ਥਾਵਾਂ ਤੇ ਖੜੇ ਹੋ ਕੇ 2 ਮਿੰਟ ਦਾ ਮੌਨ ਧਾਰਨ ਕਰਨ ਅਤੇ ਭਾਰਤ ਦੀ ਆਜਾਦੀ ਦੇ ਸੰਗਰਾਮ ਲਈ ਆਪਣੇ ਪ੍ਰਾਣਾਂ ਦੀ ਆਹੁੱਤੀ ਦੇਣ ਵਾਲੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ।

Related posts

Leave a Reply