latest : ਆਪ ਨੂੰ ਚਿੰਤਾ – ਕਿਤੇ ਮੋਦੀ ਸਾਹਿਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਰਦਾਸਪੁਰ ਦਾ ਨਾਂਅ ਹੀ ਨਾ ਬਦਲ ਜਾਣ

ਗੁਰਦਾਸਪੁਰ, ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੇ ਹਨ। ਭਾਜਪਾ ਨੇ ਇੱਕ ਦਹਾਕੇ ਪਹਿਲਾਂ ਵੀ ਗੁਰਦਾਸਪੁਰ ਦੇ ਖੇਤਰ ਪਠਾਨਕੋਟ ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਅਗੁਵਾਈ ਚ ਲੋਕ ਸਭਾ ਚੋਣਾਂ ਦੀ ਪਹਿਲੀ ਬਿਗੁਲ ਇਥੋਂ ਹੀ ਵਜਾਈ ਸੀ। ਜਿੱਤ ਮਿਲੀ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਪਹਿਲੀ ਰੈਲੀ ਦੀ ਸ਼ੁਰੁਆਤ ਪਠਾਨਕੋਟ ਤੋਂ ਕਰਕੇ ਵੱਡੀ ਜਿੱਤ ਹਾਸਿਲ ਕੀਤੀ ਸੀ ਤੇ ਉਸ ਵੇਲੇ ਤੋਂ ਹੀ ਭਾਜਪਾ ਚ ਇਹ ਗੱਲ ਘਰ ਕਰ ਗਈ ਕਿ ਲੋਕ ਸਭਾ ਚੋਣਾਂ ਦਾ ਬਿਗੁਲ ਇਸ ਵਾਰੀ ਵੀ ਗੁਰਦਾਸਪੁਰ ਤੋਂ ਹੀ ਵਜਾਇਆ ਜਾਵੇ ਤੇ ਸ਼ੁਭ ਹੈ।

 

ਮੋਦੀ ਸਾਹਿਬ ਜਲੰਧਰੋਂ ਵਿਹਲੇ ਹੋ ਕੇ ਕਰੀਬ 2-3 ਵਜੇ ਗੁਰਦਾਸਪੁਰ ਦੇ ਪੁੱਡਾ ਮੈਦਾਨ ਚ  ਧੰਨਵਾਦ ਰੈਲੀ ਚ ਪਹੁੰਚ ਜਾਣਗੇ, ਜਿਥੇ ਉਹ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਨਗੇ। 90 ਦੇ ਲੱਗਭੱਗ ਬੱਸਾਂ ਭਰ ਕੇ ਕਾਫਲਾ ਤਾਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗੁਵਾਈ ਹੇਠ ਜਿਲਾ ਹੁਸ਼ਿਆਰਪੁਰ ਤੋਂ ਹੀ  ਗਿਆ ਹੈ।

ਇਹ ਸਾਰਾ ਵਰਤਾਰਾ ਆਪ ਦੇ ਭਗਵੰਤ ਮਾਨ ਨੂੰ ਚਿੰਤਾ ਵਿੱਚ ਪਾ ਰਿਹਾ ਹੈ। ਭਗਵੰਤ ਮਾਨ ਨੇ ਸੰਗਰੂਰ ਤੋਂ ਬਿਆਨ ਦਿੱਤਾ ਹੈ ਕਿ……..  ਮਾਨ ਨੂੰ ਚਿੰਤਾ ਹੈ ਕਿ ਕਿਤੇ ਮੋਦੀ ਸਾਹਿਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਰਦਾਸਪੁਰ ਦਾ ਨਾਂਅ ਹੀ ਨਾ ਬਦਲ ਜਾਣ। ਉਂੱਨਾ ਕਿਹਾ ਕਿ ਸ਼ਹਿਰਾਂ ਦਾ ਵਿਕਾਸ ਨਾਂ ਬਦਲਣ ਨਾਲ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਹੁਣ ਜੁਮਲਿਆਂ ਨਾਲ ਦੇਸ਼ ਨਹੀਂ ਚੱਲ ਸਕਦਾ। ਉਂੱਨਾ ਕਿਹਾ ਕਿ ਮੋਦੀ ਸਾਹਿਬ ਮੀਡੀਆ ਤੋਂ ਡਰਦੇ ਹਨ ਤੇ ਸਿਰਫ ਸਕ੍ਰਿਪਟਡ ਸਵਾਲਾਂ ਦਾ ਜਵਾਬ ਦਿੰਦੇ ਹਨ। ਉਂੱਨਾ ਕਿਹਾ ਕਿ ਗੁਰਦਾਸਪੁਰ ਦੇ ਲੋਕ ਜੁਮਲੇ ਸੁਣਨਾ ਪਸੰਦ ਨਹੀਂ ਕਰਦੇ। ਹੁਣ ਜੁਮਲੇ ਛੱਡ ਹੀ ਦਿÀ ਤਾਂ ਬੇਹਤਰ ਹੋਵੇਗਾ।

Related posts

Leave a Reply