LATEST.. ਆਪ ਵਲੋਂ ਕੈਪਟਨ ਮਨਜੀਤ ਸਿੰਘ ਕੰਡੀ ਏਰੀਆ ਦੇ ਇੰਚਾਰਜ ਅਤੇ ਪਰਮਿੰਦਰ ਹੈਪੀ ਕੰਡੀ ਕਿਸਾਨ ਵਿੰਗ ਦੇ ਪ੍ਰਧਾਨ ਨਿਯੁਕਤ

ਆਪ ਸਰਕਾਰ ਆਉਣ ਤੇ ਹਰ ਵਰਗ ਨੂੰ ਦੇਵਾਂਗੇ ਮੁਫ਼ਤ ਬਿਜਲੀ : ਜਸਵੀਰ ਰਾਜਾ

ਆਪ ਵਲੋਂ ਵੱਧ ਆ ਰਹੇ ਬਿੱਲਾਂ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ 

ਗੜ੍ਹਦੀਵਾਲਾ, 28 ਅਪ੍ਰੈਲ(ਚੌਧਰੀ ) : ਹਲਕਾ ਉੜਮੁੜ ਦੇ ਕਸਬਾ ਗੜਦੀਵਾਲਾ ਅਧੀਨ ਪੈਂਦੇ ਪਿੰਡ ਕੇਸੋਪੁਰ ਵਿਖੇ ਆਮ ਆਦਮੀ ਪਾਰਟੀ ਦੀ ਮੀਟਿਗ ਟਾਂਸਪੋਰਟ ਵਿੰਗ ਦੇ ਪੰਜਾਬ ਦੇ ਵਾਇਸ ਪ੍ਰਧਾਨ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ ।ਇਸ ਮੌਕੇ ਮਹਿੰਗੀ ਬਿਜਲੀ ਕਾਰਨ ਵੱਧ ਆ ਰਹੇ ਬਿੱਲਾਂ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਪੰਜਾਬ ਵਿਚ ਵਿੱਚ ਹਰ ਵਰਗ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਦਿੱਲੀ ਦੀ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਕੈਪਟਨ ਮਨਜੀਤ ਸਿੰਘ ਨੂੰ ਕੰਡੀ ਏਰੀਏ ਦਾ ਇੰਚਾਰਜ ਅਤੇ ਪਰਮਿੰਦਰ ਸਿੰਘ ਹੈਪੀ ਨੂੰ ਕੰਡੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਕੇਸਵ ਸੈਣੀ,ਚੌਧਰੀ ਸੁਖਰਾਜ ਸਿੰਘ, ਬਲਾਕ ਪ੍ਰਧਾਨ ਰਜਿੰਦਰ ਸਿੰਘ,ਸਰਕਲ ਇੰਚਾਰਜ ਕੁਲਦੀਪ ਸਿੰਘ ਮਿੰਟੂ, ਪਾਲਾ ਕੇਸ਼ੋਪੁਰ,ਯੂਥ ਪ੍ਰਧਾਨ ਕੰਢੀ ਗੌਰਵ ਕੁਮਾਰ ਅਤੇ ਸਾਜਨ ਫਤਿਹਪੁਰ ਆਦਿ ਹਾਜ਼ਰ ਸਨ

Related posts

Leave a Reply