LATEST : ਆੜਤੀਆਂ ਵਲੋਂ ਸਰਕਾਰੀ ਖਰੀਦ ਦੇ ਬਾਈਕਾਟ ਦਾ ਐਲਾਨ


   *ਪੰਜਾਬ ਸਰਕਾਰ ਆੜਤੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ
 ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – 
ਪੰਜਾਬ ਦੇ ਆੜਤੀਆਂ ਦੀ ਬਣੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਦਿਨੀਂ ਆਪਣੀਆਂ ਤਿਨ ਮੁੱਖ ਮੰਗਾਂ ਦਾ ਮੰਗ ਪੱਤਰ ਦਾ ਮੰਗ ਪੱਤਰ ਪੰਜਾਬ ਸਰਕਾਰ ਨੂ ਭੇਜਿਆ ਗਿਆ ਸੀ ਜਿਸ ਵਿੱਚ ਆੜਤੀਆਂ ਦੀ ਪਿਛਲੀ ਆੜਤ ਤੇ ਲੇਬਰ ਜਾਰੀ ਕਰਨ ਕਿਸਾਨਾਂ ਨ ਦਿੱਤੇ ਅਡਵਾਂਸ ੰਪੈਸੇ ਦਾ ਹਿਸਾਬ ਕਰਕੇ ਬਾਕੀ ਰਕਮ ਕਿਸਾਨਾਂ ਨੂੰ ਚੈੱਕ ਦੁਬਾਰਾ ਦੇਣ 
ਮੰਡੀ ਮਜਦੂਰਾਂ ਅਤੇ ਮੁਨੀਮਾਂ ਦਾ ਬੀਮਾਂ ਕਰਨ ਆਦਿ ਮੁੱਖ ਮੰਗਾਂ ਰੱਖੀਆਂ ਗਈਆਂ ਸਨ ਪਰ ਪੰਜਾਬ ਸਰਕਾਰ ਅਤੇ ਸਿਵਲ ਸਪਲਾਈ ਮਹਿਕਮੇ ਦੇ ਅੜੀਅਲ ਰਵਈਏ ਨੂੰ ਦੇਖਦੇ ਹੋਏ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਕਾਨਫਰੰਸ ਕਾਲ ਰਾਹੀਂ ਵਿਚਾਰ ਕਰਕੇ 20 ਅਪ੍ਰੈਲ ਤੱਕ ਸਰਕਾਰੀ ਖਰੀਦ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ 
ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਪਿਛਲੇ ਦਿਨੀਂ ਹਰਿਆਣਾ ਦੇ ਆੜਤੀਆਂ ਨੇ ਹਰਿਆਣਾ ਸਰਕਾਰ ਅੱਗੇ ਕੁਝ ਮੰਗਾ ਰੱਖੀਆਂ ਸਨ ਜੋ ਸਰਕਾਰ 
ਨੇ ਮਨ ਲਈਆਂ ਹਨ ਪਰ ਪੰਜਾਬ ਸਰਕਾਰ ਅਤੇ ਸਿਵਲ ਸਪਲਾਈ ਮਹਿਕਮਾ ਆੜਤੀਆ ਮਜ਼ਦੂਰਾਂ ਮੁਨੀਮਾਂ ਅਤੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁਦਾ ਹੈ ਜਿਸ ਕਰਕੇ ਸੰਘਰਸ਼ ਕਮੇਟੀ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ 
ਜੇ ਸਰਕਾਰ ਨੇ ਸਾਡੀਆਂ ਮੰਗਾ ਨਾਂ ਮਨੀਆਂ ਤਾਂ ਸੰਘਰਸ਼ ਕਮੇਟੀ ਵੱਲੋਂ 20 ਅਪ੍ਰੈਲ ਨੂੰ ਵਿਚਾਰ ਕਰਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਜਲੰਧਰ ਹੁਸ਼ਿਆਰ ਤਰਨਤਾਰਨ ਦੀਆ ਮੰਡੀਆਂ ਵੱਲੋਂ ਵੀ ਬਾਈਕਾਟ ਦੇ ਮਤੇ ਪਾਸ ਕੀਤੇ ਗਏ  ।

Related posts

Leave a Reply