LATEST..ਐਨ.ਐਚ.ਐਮ ਮੁਲਾਜਮਾਂ ਵਲੋਂ ਅਣਮੱਥੇ ਸਮੇਂ ਦੀ ਹੜਤਾਲ ਦੀ ਸ਼ੁਰੂਆਤ


ਹੁਸ਼ਿਆਰਪੁਰ, 4 ਮਈ (ਚੌਧਰੀ) : ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਅਧੀਨ ਕੰਮ ਕਰ ਰਹੇ ਸਮੂਹ ਮੁਲਾਜਮਾਂ ਵਲੋਂ ਸੂਬਾ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਕਰਦੇ ਹੋਏ, ਆਪਣੀਆਂ ਹੱਕੀ ਮੰਗਾਂ ਮੰਨਣ ਤੱਕ ਅਣਮਿੱਥੇ ਸਮੇ ਤੱਕ ਹੜਤਾਲ ਦੀ ਸ਼ੁਰੂਆਤ ਕੀਤੀ ਹੈ।ਇਸ ਹੜਤਾਲ ਵਿਚ ਰੋਸ ਵਜੋਂ ਅੱਜ ਮਿਤੀ 04.05.2021 ਨੂੰ ਬਲਾਕ ਪੀ.ਐਚ.ਸੀ ਚੱਕੋਵਾਲ ਦੇ ਐਨ.ਐਚ.ਐਮ ਅਧੀਨ ਸਾਰੇ ਕੇਡਰ ਜਿਵੇਂ ਕਿ ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ, ਸੀ.ਐਚ.ਓਜ਼ ਅਤੇ ਦਫ਼ਤਰੀ ਅਮਲੇ ਵਲੋਂ ਪੂਰੀ ਤਰ੍ਹਾ ਕੰਮ ਦਾ ਵਾਈਕਾਟ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਰੇਬਾਜੀ ਕੀਤੀ ਗਈ।ਹੜਤਾਲ ਕਾਰਨ ਬਲਾਕ ਚੱਕੋਵਾਲ ਵਿਚ ਕਰੋਨਾ ਮਰੀਜਾਂ ਦੀ ਸੈਪਲਿੰਗ, ਕਰੋਨਾ ਟੀਕਾਰਕਣ, ਕਰੋਨਾ ਰਿਪੋਰਟਿੰਗ ਅਤੇ ਹੋਰ ਦਫ਼ਤਰੀ ਕੰਮ ਪੂਰੀ ਤਰ੍ਹਾ ਬੰਦ ਰਿਹਾ, ਜਿਸ ਕਾਰਨ ਹਸਪਤਾਲ ਵਿਚ ਆਏ ਮਰੀਜਾ ਅਤੇ ਆਮ ਜਨਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਨ.ਐਚ.ਐਮ. ਮੁਲਾਜਮਾਂ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ 12 ਸਾਲ ਬੀਤ ਜਾਣ ਤੇ ਵੀ ਉਹਨਾਂ ਦੀ ਸੇਵਾਂਵਾ ਨੂੰ ਰੇੈਗੂਲਰ ਨਹੀਂ ਕੀਤਾ ਗਿਆ ਅਤੇ ਟਾਲ-ਮਟੋਲ ਦੀ ਨਿੱਤੀ ਅਪਣਾਈ ਜਾ ਰਹੀ ਹੈ, ਉਹਨਾਂ ਦੱਸਿਆ ਕਿ ਮਹਿੰਗਾਈ ਦੇ ਯੁੱਗ ਵਿਚ ਨਿਗੁਨਿਆ ਤਨਖਾਹਾਂ ਨਾਲ ਘਰ ਦਾ ਗੁਜਾਰਾ ਚਲਾਉਣ ਵਿਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯੂਨੀਅਨ ਆਗੂ ਸੁਰਜੀਤ ਕੌਰ ਮ.ਪ.ਹ.ਵ. ਵਲੋਂ ਦੱਸਿਆ ਗਿਆ ਕਿ ਕਰੋਨਾ ਪੋਜ਼ਟਿਵ ਐਨ.ਐਚ.ਐਮ.ਮੁਲਾਜਮਾਂ ਦੇ ਇਲਾਜ ਦਾ ਖਰਚਾ ਖੁਦ ਚੁੱਕੇ ਅਤੇ ਮੁਲਾਜਮਾਂ ਨੂੰ ਬਿਨਾ ਕਿਸੀ ਦੇਰੀ ਤੋਂ ਰੇੈਗੂਲਰ ਕੀਤਾ ਜਾਵੇ।ਇਸ ਮੌਕੇ ਡਾ.ਕਪਿਲ ਸ਼ਰਮਾ, ਡਾ.ਮਨਵੀਰ ਕਲਸੀ, ਡਾ.ਦੀਪੀ ਭਾਰਤੀ, ਡਾ.ਗੁਰਿੰਦਰਪਾਲ ਚੌਪੜਾ, ਅਜੇ ਕੁਮਰਾ, ਤਰੁੂਨਜੀਤ ਕੁਮਾਰ, ਹਰਮੇਸ਼ ਕੁਮਾਰ, ਇੰਦਰਜੀਤ ਸਿੰਘ ਵਿਰਦੀ, ਪਰਮਪ੍ਰੀਤਪਾਲ ਕੌਰ, ਬਲਜੀਤ ਸਿੰਘ, ਸੁਨੀਤਾ, ਪ੍ਹੇਮ ਲਤਾ, ਸੁਰਜੀਤ ਕੌਰ, ਗੁਰਦੇਵ ਸਿੰਘ, ਹਰਦਿਆਲ ਅਤੇ ਹੋਰ ਐਨ.ਐਚ.ਐਮ. ਸਟਾਫ ਹਾਜਰ ਸਨ।
ਕੈਪਸ਼ਨ: ਐਨ.ਐਚ.ਐਮ. ਯੂਨੀਅਨ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਤਹਿਤ ਪੀ.ਐਚ.ਸੀ ਚੱਕੋਵਾਲ ਵਿਖੇ ਹੜਤਾਲ ਕਰਕੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜੀ ਕਰਦੇ ਮੁਲਾਜ਼ਮ।

Related posts

Leave a Reply