LATEST : ਐਨ.ਸੀ.ਡੀ.ਪ੍ਰੋਗਰਾਮ ਅਧੀਨ ਲਗਾਇਆ ਕੈਂਪ- ਸਿਵਲ ਸਰਜਨ ਡਾ. ਵਿਨੋਦ ਸਰੀਨ

ਪਠਾਨਕੋਟ–(RAJINDER RAJAN BUREAU CHIEF)-ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਅਨੰਦਪੁਰ ਮੁਹੱਲਾ ਟੈਂਕੀ ਸਕੂਲ ਪਠਾਨਕੋਟ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾਂ ਕੀਤਾ ਗਿਆ।

ਇਸ ਕੈਂਪ ਵਿਚ ਤੀਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ,ਬਲੱਡ ਪ੍ਰੈਸ਼ਰ,ਹਿਮੋਗਲੋਬਿਨ,ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੈਂਪ ਵਿਚ 85 ਲੋਕਾਂ ਦਾ ਚੈੱਕਅਪ ਕੀਤਾ ਗਿਆ ਜਿਨ•ਾਂ ਲੋਕਾਂ ਨੂੰ ਕੋਈ ਸਮੱਸਿਆ ਸੀ ਉਨ•ਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਇਸ ਮੋਕੇ ਤੇ ਸ਼੍ਰੀ ਅਸ਼ੀਸ਼ ਵਿੱਜ ਵੱਲੋਂ ਕੈਂਪ ਵਿਚ ਮਿਲ ਰਹੀਆਂ ਸੁਵਿਧਾਵਾਂ ਸਬੰਧੀ ਜਾਇਜ਼ਾ ਲਿਆ ਗਿਆ। ਉਨ•ਾਂ ਦੱਸਿਆ ਕਿ ਇਨ•ਾਂ ਕੈਂਪਾਂ ਰਾਹੀਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਦੀਪਾਲੀ ਫਾਰਮਾਸਿਸਟ, ਸਮੀਰਪਾਲ ਐਲ.ਟੀ, ਚੰਪਾ ਰਾਣੀ ਐਲ.ਐਚ.ਵੀ., ਬਲਜਿੰਦਰ ਕੌਰ, ਸੀਮਾ ਏ.ਐਨ.ਐਮ, ਆਸ਼ਾ ਵਰਕਰ ਨੀਲਮ, ਚੰਦਰਪ੍ਰਭਾ ਅਤੇ ਪ੍ਰਿਆ ਜ਼ਿਲ•ਾ ਆਂਕੜਾ ਅਸਿਸਟੈਂਟ ਆਦਿ ਹਾਜ਼ਰ ਹੋਏ।

Related posts

Leave a Reply