LATEST : ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਅਹਿਮ  ਕਦਮ ‘ ਸਖੀ ਸੈਂਟਰਾਂ ਦੀ ਸਥਾਪਨਾ – ਡਿਪਟੀ ਵੋਹਰਾ 

ਕਾਂਗਰਸ ਸਰਕਾਰ ਵਲੋਂ ਮਹਿਲਾਵਾਂ ਦੀ ਬੇਹਤਰੀ ਅਤੇ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ 
ਬਟਾਲਾ (  ਸੰਜੀਵ ਨਈਅਰ , SHARMA) 
ਸੂਬੇ ਵਿੱਚ ਔਰਤਾਂ ਵਿਰੁੱਧ ਕਿਸੇ ਵੀ ਕਿਸਮ ਦੀ ਹਿੰਸਾ ਨਾਲ ਪੈਦਾ ਹੋਣ ਵਾਲੇ ਮਸਲਿਆਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ 22 ਜਿਲਿਆਂ ਵਿੱਚ ‘ ਸਖੀ ਸੈਂਟਰ ਦੇ ਨਾਂ ‘ ਤੇ ‘ ਵਨ ਸਟਾਪ ਸੈਂਟਰ ਸਥਾਪਤ ਕੀਤੇ ਹਨ । ਇਹ ਮੁਸਕਲ ਦੀ ਘੜੀ ‘ ਚ ਔਰਤਾਂ ਨੂੰ ਡਾਕਟਰੀ , ਕਾਨੂੰਨੀ , ਪੁਲਿਸ ਸਹਾਇਤਾ , ਸਲਾਹ ਅਤੇ ਥੋੜੇ ਸਮੇਂ ਲਈ ਰਿਹਾਇਸ਼ ਮੁਹਈਆ ਕਰਦੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਟੀ ਕਾਂਗਰਸ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਡਿਪਟੀ ਵੋਹਰਾ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਔਰਤਾਂ ਦੇ ਹੱਕਾਂ ਅਤੇ ਉਨ੍ਹਾਂ ਦੀਆਂ ਸਹੂਲਤਾਂ ਪ੍ਰਤੀ ਵਚਨਬੱਧ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਦੀ ਰਾਤ ਸਮੇਂ ਸੁਰੱਖਿਆ ਦੀ ਵੀ ਅਹਿਮ ਜਿੰਮੇਵਾਰੀ ਲਈ ਹੈ ਕਿਉਂਕਿ ਕੰਮਕਾਜੀ ਔਰਤਾਂ ਅਤੇ ਹੋਰ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਲੜਕੀਆਂ ਲਈ ਰਾਤ ਦੀ ਸੁਰੱਖਿਆ ਬਹੁਤ ਅਹਿਮ ਮੁੱਦਾ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੀ ਸਹਾਇਤਾ ਨਾਲ ਨਜਿੱਠਣ ਦੀ ਇੱਕ ਸੁਹਿਰਦ ਕੋਸ਼ਿਸ਼ ਕੀਤੀ ਹੈ ਡਿਪਟੀ ਵੋਹਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੰਚਾਇਤ ਚੋਣਾਂ ਵਿੱਚ ਵੀ ਔਰਤਾਂ ਨੂੰ ਪੰਜਾਹ ਫੀਸਦੀ ਦਾ ਰਾਖਵਾਂਕਰਨ ਦੇ ਕੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਉਨ੍ਹਾਂ ਨੇ ਕਿਹਾ ਕੇ ਪੰਜਾਬ ਵਿੱਚ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨੂੰ ਵੀ ਪੰਜਾਬ ਸਰਕਾਰ ਵੱਡੀ ਹੌਸਲਾ ਅਫਜ਼ਾਈ ਦੇ ਰਹੀ ਹੈ  ਜਿਸ ਦੇ ਪੰਜਾਬ ਵਿੱਚ ਲੜਕੀਆਂ ਦੇ ਜਨਮ ਦਰ ਵਿੱਚ ਸਾਰਥਕ ਨਤੀਜੇ ਆ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ‘ ਚ ਲੜਕੀਆਂ ਦੀ ਸਕੂਲ ਸਿੱਖਿਆ ਵੀ ਗੁਆਂਢੀ ਸੂਬਿਆਂ ਨਾਲੋਂ ਬਿਹਤਰ ਅਤੇ ਮੁਫ਼ਤ ਹੈ ਕਾਂਗਰਸ ਸਰਕਾਰ ਵਲੋਂ ਮਹਿਲਾਵਾਂ ਦੀ ਬੇਹਤਰੀ ਅਤੇ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ ।
Attachments area

Related posts

Leave a Reply