LATEST : ਕਰਤਾਰਪੁਰ ਕਾਰੀਡੋਰ ਸਬੰਧੀ ਨਵਜੋਤ ਸਿੱਧੂ ਪਾਕਿਸਤਾਨ ਪੁੱਜੇ

 

ਅਮ੍ਰਿਤਸਰ : ਕਰਤਾਰਪੁਰ ਲਾਂਘੇ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਰੋਹ ਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚ ਗਏ ਹਨ। ਇੱਥੇ ਪਹੁੰਚਣ ਉਪਰੰਤ ਸਿੱਧੂ ਨੇ ਕਿਹਾ ਹੈ ਕਿ ਦੋਨਾਂ ਸਰਕਾਰਾਂ ਵਲੋਂ ਕੀਤੇ ਗਏ ਇਸ ਇਤਿਹਾਸਿਕ ਫੈਸਲੇ ਨਾਲ 12 ਕਰੋੜ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਹੋਰ ਨਹੀਂ ਮਿਲ ਸਕਦੀ। ਉਂੱਨਾ ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਕੱਲ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਕਾਕਿ ਪ੍ਰਧਾਨਮੰਤਰੀ  ਵਲੋਂ ਰੱਖਿਆ ਜਾ ਰਿਹਾ ਹੈ। ਸਮਾਰੋਹ ਚ ਸ਼ਾਮਲ ਹੋਣ ਲਈ ਨਵਜੋਤ ਸਿੱਧੂ ਆਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਹਨ।

ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਕਿ ਪਾਕਿਸਤਾਨ ਪੰਜਾਬ ਵਿਚਲੇ ਖਾੜਕੂਆਂ ਨੂੰ ਸ਼ਹਿ ਦਿੰਦਾ ਹੈ ਇਸ ਲਈ ਉਹ ਨਹੀਂ ਜਾਣਗੇ। ਨਵਜੋਤ ਸਿੱਧੂ ਦੇ ਸਬੰਧ ਚ ਉਂੱਨਾ ਕਿਹਾ ਕਿ ਪਾਕਿਸਤਾਨ ਜਾਣਾ ਉਂੱਨਾ ਦੀ ਨਿਜੀ ਸੋਚ ਹੈ।

Related posts

Leave a Reply