LATEST : ਕਰਾਂਟੇ ਲੀਗ ਚੈਂਪੀਓਨਸ਼ਿਪ 2020ਅਮ੍ਰਿਤਸਰ ਵਿਖੇ ਡੀ. ਆਰ ਹੈਰੀਟੇਜ ਪਬਲਿਕ ਸਕੂਲ ਬਟਾਲਾ ਨੇ ਬਾਜੀ ਮਾਰੀ 

ਬਟਾਲਾ ( ਨਈਅਰ, SHARMA)
ਅੰਮ੍ਰਿਤਸਰ ਵਿਚ ਪਰੋ ਕਰਾਂਟੇ ਲੀਗ ਚੈਂਪੀਓਨਸ਼ਿਪ 2020 ਕਰਵਾਈ ਗਈ ਇਸ ਚੈਂਪੀਅਨਸ਼ਿਪ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਕਈ ਜ਼ਿੱਲੇਆ ਦੇ ਸਕੂਲਾਂ ਦੇ ਬੱਚਿਆਂ ਭਾਗ ਲਿਆ ਬਟਾਲਾ ਦੇ ਡੀ. ਆਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸਾਹ ਨਾਲ ਇਸ ਪ੍ਰਤੀਯੋਗਤਾ ਵਿੱਚ ਅਪਣਾ ਹੁਨਰ ਦਿਖਾਇਆ ਕਰਾਂਟੇ ਪ੍ਰਤਿਯੋਗਤਾ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਰੋਧੀਆ ਨੂੰ ਉਤਸਾਹ ਨਾਲ ਹਰਾਇਆ ਤੇ ਜਿੱਤ ਹਾਸਿਲ ਕੀਤੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਓ. ਪੀ ਸੋਨੀ ਸਨ ਉਨ੍ਹਾਂ ਨੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਇਸ ਪ੍ਰਤੀਯੋਗਤਾ ਵਿੱਚ ਡੀ. ਆਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤ ਹਾਸਿਲ ਕੀਤੀ ਜਿਨ੍ਹਾਂ ਵਿੱਚੋ ਡੀ. ਆਰ ਪਬਲਿਕ ਹੈਰੀਟੇਜ ਸਕੂਲ ਦੇ ਆਕਾਸ਼ ਅਤੇ ਅਰਜੁਨ ਨੇ ਪਹਿਲਾ ਸਥਾਨ ਨਕੁਲ ਨੇ ਦੂਜਾ ਸਥਾਨ ਅਤੇ ਸੁਰਿੰਦਰ ਕੁਮਾਰ ਨੇ ਇਸ ਪ੍ਰਤੀਯੋਗਤਾ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਡੀ. ਆਰ  ਹੈਰੀਟੇਜ ਅਤੇ ਦੇਸ ਰਾਜ ਸਕੂਲ ਦੇ ਮੈਨੇਜਰ ਸੰਜੀਵ ਕੁਮਾਰ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਦੂਸਰੇ ਸਕੂਲ ਦੇ ਪ੍ਰਿੰਸੀਪਲ ਰਤਨ ਲਾਲ ਨੇ ਬੱਚਿਆਂ ਨੂੰ ਅਤੇ ਕਰਾਂਟੇ ਕੋਚ ਸਰਬਜੀਤ ਸਿੰਘ ਨੂੰ ਵਧਾਈ ਦਿਤੀ ਅਤੇ ਭਵਿਖ ਵਿੱਚ ਹੋਰ ਅਗੇ ਵਧਣ ਲਈ ਉਤਸਾਹਿਤ ਕੀਤਾ

Related posts

Leave a Reply