LATEST :  ਕਲਯੁਗੀ ਪਿਤਾ ਵਿਰੁਧ ਆਪਣੀ ਹੀ ਮਤਰੇਈ ਨਬਾਲਿਗ ਧੀ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾ ਅਧੀਨ ਮਾਮਲਾ ਦਰਜ

                               ਕਲਯੁਗੀ ਪਿਤਾ ਵਿਰੁਧ ਆਪਣੀ ਹੀ ਮਤਰੇਈ ਨਬਾਲਿਗ ਧੀ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾ ਅਧੀਨ ਮਾਮਲਾ ਦਰਜ

ਗੁਰਦਾਸਪੁਰ 2 ਅਪ੍ਰੈਲ ( ਅਸ਼ਵਨੀ ) :-ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਇਕ ਕਲਯੁਗੀ ਪਿਤਾ ਵਿਰੁਧ ਆਪਣੀ ਹੀ ਮਤਰੇਈ ਨਬਾਲਿਗ ਧੀ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ !ਗੁਰਦਾਸਪੁਰ ਵਸਨੀਕ ਇਕ 15 ½ ਸਾਲ ਦੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਮਾਤਾ ਦੇ ਪਹਿਲੇ ਵਿਆਹ ਵਿੱਚੋਂ ਪੈਦਾ ਹੋਈ ਸੀ ਅਤੇ ਉਸਦੀ ਮਾਤਾ ਉਸ ਨੂੰ ਛੋਟੀ ਨੂੰ ਲੈ ਕੇ ਗੁਰਦਾਸਪੁਰ ਦੇ ਵਸਨੀਕ ਇਕ ਵਿਅਕਤੀ ਕੋਲ ਆ ਕੇ ਰਹਿਣ ਲਗ ਪਈ ਸੀ ਅਤੇ ਉਸਦੀ ਮਾਤਾ ਘਰ ਇੱਕ ਲੜਕਾ ਵੀ ਪੈਦਾ ਹੋਇਆ ਉਸਦੇ ਮਾਤਾ ਪਿਤਾ ਨੇ 2017 ਵਿੱਚ ਉਸ ਨੂੰ ਇਕ ਸਕੂਲ ਵਿਚ ਦਾਖਲ ਕਰਵਾ ਦਿੱਤਾ ਅਤੇ ਉਹ ਹੋਸਟਲ ਵਿੱਚ ਰਹਿਣ ਲਗ ਪਈ.

ਜਦੋਂ ਉਹ ਦਸਵੀ ਵਿੱਚ ਹੋਈ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੀ ਮਾਤਾ ਘਰ ਛੱਡ ਕੇ ਚਲੀ ਗਈ ਹੈ ਅਤੇ ਜਦੋਂ ਉਹ ਛੁੱਟੀਆਂ ਵਿੱਚ ਆਪਣੇ ਘਰ ਆਈ ਤਾਂ ਉਸਦਾ ਪਿਤਾ ਇੱਕ ਮਹੀਨਾ ਉਸ ਨਾਲ ਗਲਤ ਹਰਕਤਾਂ ਕਰਦਾ ਰਿਹਾ ਅਤੇ ਰਾਤ ਨੂੰ ਉਸ ਨੂੰ ਉਸਦੇ ਭਰਾ ਦੇ ਸੋਣ ਤੋਂ ਬਾਅਦ ਉਸ ਨੂੰ ਆਪਣੇ ਕਮਰੇ ਵਿੱਚ ਲਿਜਾ ਕੇ ਉਸਦੇ ਨਾਲ ਬਲਾਤਕਾਰ ਕਰਦਾ ਰਿਹਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਅਤੇ 29 ਮਾਰਚ 20 ਨੂੰ ਆਖਰੀ ਵਾਰ ਉਸਦੇ ਪਿਤਾ ਨੇ ਉਸ ਨਾਲ ਬਲਾਤਕਾਰ ਕੀਤਾ ! ਐਸ.ਆਈ ਮਨਪ੍ਰੀਤ ਕੋਰ ਨੇ ਦਸਿਆ ਕਿ ਲੜਕੀ ਵਲੋ ਦਿਤੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply