BREAKING :>> YOGESH, LALJI ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਜਾਰੀ ਕੀਤੇ ਜਾ ਰਹੇ ਹਨ ਮੰਡੀ ਪਾਸ: ਆਸ਼ੂ April 25, 2020April 25, 2020 Adesh Parminder Singh ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਜਾਰੀ ਕੀਤੇ ਜਾ ਰਹੇ ਹਨ ਮੰਡੀ ਪਾਸ: ਆਸ਼ੂਆੜ•ਤੀ ਤੇ ਕਿਸਾਨਾਂ ਨੂੰ 25 ਅਪ੍ਰੈਲ ਲਈ 55930 ਅਤੇ 26 ਅਪ੍ਰੈਲ ਲਈ 63290 ਪਾਸ ਜਾਰੀ ਕੀਤੇYOGESH GUPTA STAFF REPORTERSPL. REPORTER LALJIGARHDHIWALA (HOSHIARPUR)25 ਅਪ੍ਰੈਲ: ਦੁਨੀਆਂ ਭਰ ਵਿਚ ਡਰ ਦਾ ਕਾਰਨ ਬਣੀ ਕਰੋਨਾ (ਕੋਵਿਡ 19) ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਲਾਗੂ ਕਰਫਿਊ ਅਤੇ ਲਾਕਡਾਊਨ ਦੋਰਾਨ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਭੀੜ ਭੜੱਕੇ ਨੂੰ ਰੋਕਣ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਲਈ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਲਿਆੳੁਣ ਲਈ ਕਿਸਾਨਾਂ ਲਈ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਰੋਜ਼ਾਨਾ ਵੱਡੀ ਗਿਣਤੀ ਵਿਚ ਪਾਸ ਜਾਰੀ ਕੀਤੇ ਜਾ ਰਹੇ ਹਨ।ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋਰਾਨ ਕਿਸਾਨਾਂ ਨੂੰ ਕਦੀ ਵੀ ਮੰਡੀਕਰਨ ਵਿਚ ਕੋਈ ਦਿੱਕਤ ਨਹੀਂ ਆਈ ਅਤੇ ਨਾ ਇਸ ਵਾਰ ਆਵੇਗੀ।ਸ੍ਰੀ ਆਸ਼ੂ ਨੇ ਕਿਹਾ ਕਿ ਆੜ•ਤੀ ਤੇ ਕਿਸਾਨਾਂ ਨੂੰ 25 ਅਪ੍ਰੈਲ 2020 ਲਈ 55930 ਪਾਸ ਜਾਰੀ ਕੀਤੇ ਗਏ ਸਨ ਜਦਕਿ 26 ਅਪ੍ਰੈਲ 2020 ਲਈ 63290 ਪਾਸ ਜਾਰੀ ਕੀਤੇ ਗਏ ਹਨ।ਉਨ•ਾਂ ਕਿਹਾ ਪੰਜਾਬ ਰਾਜ ਵਿੱਚ 15 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ ਤੱਕ ਲਈ ਪੰਜਾਬ ਰਾਜ ਵਿੱਚ ਤਕਰੀਬਨ 7 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।ਖੁਰਾਕ ਮੰਤਰੀ ਨੇ ਕਿਹਾ ਕਿ ਸਾਡੇ ਲਈ ਜਿੰਨੀ ਅਹਿਮ ਕਿਸਾਨ ਵਲੋਂ ਸਖਤ ਮਿਹਨਤ ਨਾਲ ਪੈਦਾ ਕੀਤੀ ਕਣਕ ਦੀ ਖਰੀਦ ਕਰਨੀ ਹੈ ਉਨੀਂ ਹੀ ਅਹਿਮ ਸੂਬੇ ਦੇ ਕਿਸਾਨਾਂ,ਆੜ•ਤੀਆਂ , ਮਜ਼ਦੂਰਾਂ ਅਤੇ ਹੋਰ ਇਸ ਕਾਰਜ ਨਾਲ ਸਬੰਧਤ ਵਿਅਕਤੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵੀ ਹੈ।ਸ੍ਰੀ ਆਸ਼ੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਸਾਥ ਦੇਣ ਤਾਂ ਜ਼ੋ ਬਿਨਾਂ ਕਿਸੇ ਖ਼ਤਰੇ ਖਰੀਦ ਦੇ ਕਾਰਜ਼ ਨੂੰ ਨੇਪਰੇ ਚਾੜਿ•ਆ ਜਾ ਸਕੇ।ਉਨ•ਾਂ ਕਿਹਾ ਕਿ ਪੰਜਾਬ ਰਾਜ ਵਿੱਚ 15 ਅਪ੍ਰੈਲ 2020 ਤੋਂ ਲੈਕੇ 24 ਅਪ੍ਰੈਲ 2020 ਤੱਕ ਰਿਕਾਰਡ 3507431 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਸਾਲ 2019 ਦੋਰਾਨ 24 ਦਿਨਾਂ ਦੀ ਕਣਕ ਦੀ ਖਰੀਦ 2166704 ਮੀਟ੍ਰਿਕ ਟਨ ਸੀ। ਉਨ•ਾਂ ਕਿਹਾ ਕਿ ਅੱਜ ਮਿਤੀ 25 ਅਪ੍ਰੈਲ 2020 ਨੂੰ ਵੀ 7 ਲੱਖ ਮੀਟ੍ਰਿਕ ਟਨ ਕਣਕ ਖਰੀਦ ਹੋਣ ਦੀ ਸੰਭਾਵਨਾ ਹੈ।ਸ੍ਰੀ ਆਸ਼ੂ ਨੇ ਕਿਹਾ ਕਿ ਕਣਕ ਖਰੀਦ ਸਬੰਧੀ ਹੁਣ ਤੱਕ 990 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਰੋਜ਼ਾਨਾ 2 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ ਅਤੇ ਅੱਜ ਉਨ•ਾਂ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ 4 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਨੂੰ ਯਕੀਨੀ ਬਣਾਉਣ।ਉਨ•ਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...