LATEST.. ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਗੜਦੀਵਾਲਾ 30 ਅਪ੍ਰੈਲ(ਚੌਧਰੀ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਤੇ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਧੂਤ ਤੇ ਤਹਿਸੀਲ ਸਕੱਤਰ ਰਣਜੀਤ ਸਿੰਘ ਵੱਲੋਂ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਹੇਠ ਐਸਡੀਐਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਮੰਗ ਪੱਤਰ ਵਿਚ ਹਾਲਾਤਾਂ ਨੂੰ ਦੇਖਦੇ ਹੋਏ ਜ਼ੋਰਦਾਰ ਮੰਗ ਕੀਤੀ ਗਈ ਕੇ ਕੋਰੋਨਾ ਵੈਕਸੀਨ ਹਰ ਇਨਸਾਨ ਨੂੰ ਮੁਫ਼ਤ ਅਤੇ ਹਰ ਥਾਂ ਦਿੱਤੀ ਜਾਵੇ ।ਇਕੱਲਤਾ ਕੇਂਦਰ ਵਧੀਆ ਸਾਮਾਨ ਨਾਲ ਲੈਸ ਤੇ ਠੀਕ ਸਫਾਈ ਦਾ ਪ੍ਰਬੰਧ ਹੋਵੇ ਤੇ ਪਿੰਡਾਂ ਵਿਚ ਵੀ ਸਥਾਪਤ ਕੀਤੇ ਜਾਣ ਆਰ ਟੀ ਤੇ ਪੀ ਸੀ ਆਰ ਟੈਸਟ ਤੇ ਦਵਾਈਆਂ ਸਾਰਿਆਂ ਨੂੰ ਮੁਫ਼ਤ ਦਿੱਤੀਆਂ ਜਾਣ, ਰਾਸ਼ਨ ਕੱਟਾਂ ਹਰੇਕ ਪਰਿਵਾਰ ਨੂੰ ਮੁਫ਼ਤ ਦਿੱਤੀਆਂ ਜਾਣ, ਜਿਸ ਵਿੱਚ ਦੱਸ ਕਿਲੋ ਕਣਕ, ਚਾਵਲ, ਖਾਣ ਵਾਲੀਆਂ ਵਸਤਾਂ, ਤੇਲ, ਦਾਲਾਂ ਤੇ ਹੋਰ ਲੋੜਵੰਦ ਸਮੱਗਰੀ ਹਰੇਕ ਪਰਿਵਾਰ ਨੂੰ ਮੁਫ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਇਨਸਾਨ ਆਮਦਨ ਕਰ ਦੇ ਘੇਰੇ ਵਿੱਚ ਨਹੀਂ ਆਉਂਦੇ ,ਉਨ੍ਹਾਂ ਨੂੰ 7500 ਰੁਪਏ ਮਹੀਨਾ ਖਰਚਿਆਂ ਲਈ ਦਿੱਤੇ ਜਾਣ।ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਤੇ 600 ਰੁਪਏ ਦਿਹਾੜੀ ਦਿੱਤੀ ਜਾਵੇ ।ਪ੍ਰਵਾਸੀ ਮਜ਼ਦੂਰਾਂ ਨੂੰ ਘਰਾਂ ਨੂੰ ਵਾਪਸ ਜਾਣ ਲਈ ਮੁਫ਼ਤ ਬੱਸ ਸਫ਼ਰ ਤੇ ਟਰੇਨ ਸਫ਼ਰ ਦਿੱਤਾ ਜਾਵੇ ।ਰਸਤੇ ਵਿੱਚ ਇਨ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਤੇ ਪੀਣ ਵਾਲੇ ਪਾਣੀ ਦਾ ਠੀਕ ਪ੍ਰਬੰਧ ਕੀਤਾ ਜਾਵੇ ।ਅੱਜ ਇਸ ਮੌਕੇ ਇਨ੍ਹਾਂ ਦੇ ਨਾਲ ਕਮਲੇਸ਼ ਕੌਰ ਕੁਲਵੰਤ ਸਿੰਘ ਰਘਬੀਰ ਸਿੰਘ ਤੋਏ ਆਦਿ ਹਾਜ਼ਰ ਸਨ

Related posts

Leave a Reply