LATEST.. ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ ਕਤਲ ਕੇਸ ਦੀ ਸਜਾ ਕੱਟ ਰਹੇ ਮਨੀ ਪ੍ਰਤਾਪ ਅਮ੍ਰਿਤਸਰੀ ਦੀ ਭੇਦਭਰੇ ਹਲਾਤਾਂ ‘ਚ ਹੋਈ ਮੌਤ

(ਮਨੀ ਪ੍ਰਤਾਪ ਅਮ੍ਰਿਤਸਰੀ ਦੀ ਪ੍ਰੋਫਾਈਲ ਫੋਟੋ)

ਹੁਸ਼ਿਆਰਪੁਰ 11 ਅਪ੍ਰੈਲ (ਚੌਧਰੀ ) : ਕੇਂਦਰੀ ਜੇਲ ਹੁਸ਼ਿਆਰਪੁਰ ਅਕਸਰ ਹੀ ਵਿਵਾਦਾਂ ਦੇ ਘੇਰੇ ਵਿੱਚ ਰਹਿੰਦੀ ਹੈ। ਜਿਸਦੇ ਚਲਦਿਆਂ ਅੱਜ ਕੇਂਦਰੀ ਜੇਲ ਵਿੱਚ ਬੰਦ ਮਨੀ ਪ੍ਰਤਾਪ ਸਿੰਘ ਅਮ੍ਰਿਤਸਰੀ ਨਿਵਾਸੀ ਅਮ੍ਰਿਤਸਰ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ।ਮਨੀ ਦੇ ਪਰਿਵਾਰ ਦਾ ਆਰੋਪ ਹੈ ਕਿ ਉਹ ਕਤਲ ਦੇ ਮਾਮਲੇ ਵਿੱਚ ਸਜਾ ਕੱਟ ਰਿਹਾ ਸੀ ਪਰ ਜੇਲ ਮੁਲਾਜ਼ਮ ਸਜਾ ਦੇ ਦੌਰਾਨ ਟਾੱਰਚਰ ਕਰ ਰਹੇ ਸੀ। ਉਸ ਨੂੰ 14 ਤੋਂ 18 ਘੰਟੇ ਚੱਕੀ ਵਿੱਚ ਬੰਦ ਰੱਖਿਆ ਜਾਂਦਾ ਸੀ। ਜਿਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਜੇਲ ਵਿੱਚ ਹੀ ਦਵਾਈਆਂ ਦਿੰਦੇ ਰਹੇ। ਪਰਿਵਾਰ ਨੇ ਕਿਹਾ ਅੱਜ ਸਵੇਰੇ ਇੱਕ ਫੋਨ ਆਇਆ ਕਿ ਮਨੀ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਜੇਲ ਅਧਿਕਾਰੀਆਂ ਨੂੰ ਮਨੀ ਦੀ ਮੌਤ ਦਾ ਜਿੰਮੇਵਾਰ ਠਹਿਰਾਇਆ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਮਨੀ ਪਿਛਲੇ ਕਈ ਦਿਨਾਂ ਤੋਂ ਜੇਲ ਅਧਿਕਾਰੀ ਨੂੰ 30 ਹਜਾਰ ਰੁਪਏ ਦੇਣ ਦੀ ਗੱਲ ਵੀ ਕਹਿ ਰਿਹਾ ਸੀ ਜੋ ਮਨੀ ਨੇ ਜੇਲ ਦੇ ਇੱਕ ਮੁਲਾਜ਼ਮ ਦੇ ਖਾਤੇ ਵਿੱਚ ਪੁਆਏ ਸਨ।ਜਿਕਰਯੋਗ ਹੈ ਕਿ ਮਨੀ ਇੱਕ ਕਤਲ ਕੇਸ ਵਿੱਚ ਪਿਛਲੇ 5 ਸਾਲ ਤੋਂ 302,307 ਦੇ ਤਹਿਤ ਸਜਾ ਕੱਟ ਰਿਹਾ ਸੀ ਅਤੇ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੀ ਕੇਂਦਰੀ ਜੇਲ ਵਿੱਚ ਬੰਦ ਸੀ। ਜਦੋਂ ਮੌਕੇ ਤੇ ਪਹੁੰਚੇ ਜੇਲ ਅਧਿਕਾਰੀ ਨਾਲ ਇਸ ਸਬੰਧੀ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਨਜਰ ਆਏ। 



 

Related posts

Leave a Reply