LATEST…ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਦਰਜਨਾਂ ਪਰਿਵਾਰ ਸ.ਹਰਮੀਤ ਔਲਖ ਦੀ ਅਗਵਾਈ ਵਿੱਚ ਆਪ ‘ਚ ਹੋਏ ਸ਼ਾਮਲ


ਗੜਦੀਵਾਲਾ, 6 ਅਪ੍ਰੈਲ (ਚੌਧਰੀ ) : ਆਮ ਆਦਮੀ ਪਾਰਟੀ ਨੂੰ ਟਾਂਡਾ ਉੜਮੁੜ ਹਲਕੇ ਵਿਚ ਉਸ ਵੇਲੇ ਭਾਰੀ ਸਮਰਥਨ ਮਿਲਿਆ ਜਦੋਂ ਜਮਸ਼ੇਰ ਚਠਿਆਲ ਵਿਖੇ ਦਰਜਨਾਂ ਪਰਿਵਾਰ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰਮੀਤ ਔਲਖ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਇਸ ਦੌਰਾਨ ਹਰਮੀਤ ਔਲਖ ਨੇ ਲੋਕਾਂ ਨੂੰ ਜਾਣੂ ਕਰਵਾਇਆ ਕਿ ਜਿਸ ਤਰ੍ਹਾਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈ ਆਉਣ ਵਾਲੇ ਸਮੇੰ ਵਿਚ ਸਾਡੀ ਸਰਕਾਰ ਪੰਜਾਬ ਵਿਚ ਬਨਣ ਤੇ ਉਹ ਸਾਰੀਆਂ ਹੀ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ।ਜਿੱਥੇ ਦਿੱਲੀ ਵਾਸੀ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਹੈਲਥ ਸਹੂਲਤਾਂ ਅਤੇ ਮੁਫ਼ਤ ਪੜ੍ਹਾਈ ਹੋਣ ਦੇ ਨਾਲ ਲੋਕਾਂ ਦੇ ਸਿਰੋਂ ਬਹੁਤ ਸਾਰਾ ਭਾਰ ਹਲਕਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਲਾਗੂ ਕੀਤੀਆਂ ਹਨ ਜਿਸ ਨਾਲ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈ ਰਹੇ ਸਗੋਂ ਆਮ ਲੋਕਾਂ ਦੇ ਘਰ ਤੱਕ ਹੀ ਸਰਵਿਸ ਦਿੱਤੀ ਜਾਂਦੀ ਹੈ ਜਿਸ ਨਾਲ ਲੋਕਾਂ ਦਾ ਬਹੁਤ ਸਾਰਾ ਸਮਾਂ ਤੇ ਪੈਸੇ ਦੀ ਬੱਚਤ ਹੋ ਰਹੀ ਹੈ । ਇਸ ਦੌਰਾਨ ਹਰਮੀਤ ਔਲਖ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਸਨਮਾਨ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਅਸੀਂ ਸਾਰੇ ਰਲ ਕੇ ਪਾਰਟੀ ਦੇ ਕਾਰਜਾਂ ਨੂੰ ਅੱਗੇ ਵਧਾਈਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵੱਲ ਕਦਮ ਵਧਾਈਏ। ਇਸ ਦੌਰਾਨ ਮੌਜੂਦ ਸਨ ਰਮੇਸ਼ ਕੁਮਾਰ ਮਸਤੀਵਾਲ, ਨਵਦੀਪ ਸ਼ਰਮਾ, ਕਰਮਵੀਰ ਸਿੰਘ, ਕਸ਼ਮੀਰ ਸਿੰਘ, ਮਨੋਹਰ ਲਾਲ, ਸੰਦੀਪ ਸ਼ਰਮਾ, ਜੈ ਸਿੰਘ, ਰੋਸ਼ਨ ਲਾਲ, ਸੁਭਾਸ਼ ਚੰਦਰ, ਸੋਮਨਾਥ, ਦਵਿੰਦਰ ਕੁਮਾਰ, ਨਵੀਨ ਸ਼ਰਮਾ, ਸੰਸਾਰ ਸਿੰਘ ਆਦਿ ਮੌਜੂਦ ਸਨ

Related posts

Leave a Reply