LATEST.. ਕੇ.ਐੱਮ.ਐਸ ਕਾਲਜ ਦਸੂਹਾ ਦੇ ਬਗੀਚੇ ‘ਚ ਨਵੀਂ-ਨਵੀਂ ਜਾਤੀ ਦੇ ਪੌਦੇ ਲਗਾਏ : ਪ੍ਰਿੰਸੀਪਲ ਡਾ.ਸ਼ਬਨਮ ਕੌਰ

(ਕੇ.ਐੱਮ.ਐਸ ਕਾਲਜ ਵਿਖੇ ਨਵੀਂ ਨਵੀਂ ਜਾਤੀ ਦੇ ਪੌਦੇ ਲਗਾਉਂਦੇ ਹੋਏ)

ਦਸੂਹਾ 10 ਅਪ੍ਰੈਲ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਐਮ.ਐਸ ਰੰਧਾਵਾ ਖੇਤੀਬਾੜੀ ਵਿਭਾਗ ਵੱਲੋਂ ਕੇ.ਐੱਮ.ਐਸ ਬਗੀਚੇ ਵਿੱਚ ਕੁਝ ਨਵੀਆਂ ਜਾਤੀਆਂ ਦੇ ਪੌਦੇ ਲਗਾਏ ਗਏ, ਜਿਵੇਂ ਕਿ ਸੰਦਲ ਅਤੇ ਨਾਰੀਅਲ ਦੇ ਪੌਦੇ ਲਗਾਏ ਗਏ। ਇਸ ਬਗੀਚੇ ਵਿੱਚ ਲਗਪਗ 100 ਕਿਸਮ ਦੇ ਪੌਦੇ ਭਾਂਤ-ਭਾਂਤ ਜਾਤੀਆਂ ਦੇ ਪਹਿਲਾ ਹੀ ਲੱਗੇ ਹੋਏ ਹਨ, ਜਿਵੇਂ ਕਿ ਨਿੰਬੂ ਜਾਤੀ ਦੇ ਕਿੰਨੂ,ਮਾਲਟਾ,ਮਸੱਮੀ ਅਤੇ ਚਕੌਤਰਾ,ਅੰਬ ਜਾਤੀ ਦੇ ਦਸਹਰੀ, ਮਾਲਦਾ,ਬਾਰਾਮਸੀ ਅਤੇ ਦੇਸੀ ਅੰਬ,ਆੜੂ ਜਾਤੀ ਦੇ ਆੜੂ,ਬਦਾਮ ਅਤੇ ਖੁਰਮਾਨੀ, ਸੇਬ ਜਾਤੀ ਦੇ ਸੇਬ, ਨਾਖ ਅਤੇ ਬਬੂਗੋਸ਼ੇ ਤੋਂ ਇਲਾਵਾ ਲੋਕਾਟ, ਇਲਾਹਾਬਾਦੀ ਅਮਰੂਦ ਲਾਲ ਅਤੇ ਸਫੇਦ, ਲੌਂਗ, ਛੋਟੀ ਇਲਾਇਚੀ, ਦਾਲ ਚੀਨੀ ਆਦਿ ਦੇ ਹਰਬਲ ਬੂਟੇ ਵੀ ਲਗਾਏ ਗਏ ਹਨ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਐਚ.ਓ.ਡੀ ਰਾਜੇਸ਼ ਕੁਮਾਰ, ਜੋਗਿੰਦਰ ਪਾਲ, ਸਤਵੰਤ ਕੌਰ, ਲਖਵਿੰਦਰ ਕੌਰ ਬੇਬੀ, ਗੁਰਿੰਦਰਜੀਤ ਕੌਰ, ਗੁਰਪ੍ਰੀਤ ਕੌਰ, ਸ਼ੀਨਾ ਰਾਣੀ, ਦਿਕਸ਼ਾ, ਸੰਦੀਪ ਸਿੰਘ ਆਦਿ ਸ਼ਾਮਲ ਸਨ।

Related posts

Leave a Reply