LATEST : ਕੋਰੋਨਾ ਨਾਲ ਜੰਗ ਲੜ ਰਹੇ ਸਿਵਲ ਪ੍ਰਸ਼ਾਸ਼ਨ ਦੀ ਸੁਰੱਖਿਆ ਲਈ ਡਾ. ਓਬਰਾਏ ਆਏ ਅੱਗੇ

ਕੋਰੋਨਾ ਨਾਲ ਜੰਗ ਲੜ ਰਹੇ ਸਿਵਲ ਪ੍ਰਸ਼ਾਸ਼ਨ ਦੀ ਸੁਰੱਖਿਆ ਲਈ ਡਾ. ਓਬਰਾਏ ਆਏ ਅੱਗੇ                                                                                                                                                     
  ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੀ. ਪੀ. ਈ. ਕਿੱਟਾਂ, ਐਨ-95 ਮਾਸਕ ਤੇ ਟ੍ਰੀਪਲ ਲੇਅਰ ਮਾਸਕ ਭੇਟ     

ਗੁਰਦਾਸਪੁਰ, 30 ਅਪ੍ਰੈਲ (  ਅਸ਼ਵਨੀ )  ਦੁਬੱਈ ਦੇ ਉਘੇ ਸਿੱਖ ਕਾਰੋਬਾਰੀ ਅਤੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਉਬਰਾਏ ਵੱਲੋਂ ਕੋਰੋਨਾ ਦੀ ਮਹਾਂਮਾਰੀ ਤੋਂ ਸਮੁੱਚੀ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਤਹਿਤ ਸੂਬੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਸੀਨਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੋ ਇਲਾਵਾ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਭੇਜੀਆਂ ਗਈਆਂ ਪੀ.ਪੀ.ਈ. ਕਿੱਟਾਂ, ਐਨ-95 ਮਾਸਕ ਅਤੇ ਟ੍ਰੀਪਲ ਲੇਅਰ ਮਾਸਕ ਡਿਪਟੀ ਕਮਿਸ਼ਨਰ ਜਨਾਬ ਮਹੁੰਮਦ ਇਸਫ਼ਾਕ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਹਰਸਿਮਰਨ ਸਿੰਘ ਹੀਰਾ ਵਾਲੀਆ ਅਤੇ ਹਰਮਿੰਦਰ ਸਿੰਘ ਵੱਲੋਂ ਡੀ.ਸੀ ਰਿਹਾਇਸ਼ ਵਿਖੇ ਭੇਟ ਕੀਤੇ ਗਏ।
ਇਸ ਦੋਰਾਨ ਡਿਪਟੀ ਕਮਿਸ਼ਨਰ ਜਨਾਬ ਮਹੁੰਮਦ ਇਸਫ਼ਾਕ ਨੇ ਡਾ. ਐਸ.ਪੀ. ਸਿੰਘ ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜ•ੀ ਵਿੱਚ ‘ਸਰਬੱਤ ਦਾ ਭਲਾ ਟਰੱਸਟ’ ਵੱਲੋਂ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ, ਉਨ•ਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਾ. ਉਬਰਾਏ ਵੱਲੋਂ ਜਿੱਥੇ ਗਰੀਬਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਉਥੇ ਨਾਲ ਹੀ ਸਿਹਤ ਵਿਭਾਗ ਸਮੇਤ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਸੁਰੱਖਿਆ ਲਈ ਲੋੜੀਂਦੀਆਂ ਮੈਡੀਕਲ ਕਿੱਟਾਂ ਅਤੇ ਹੋਰ ਸਮਾਨ ਵੀ ਦਿੱਤਾ ਜਾ ਰਿਹਾ ਹੈ।
           ਇਸ ਦੌਰਾਨ ਟਰੱਸਟ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਡਾ. ਉਬਰਾਏ ਵੱਲੋਂ ਸੂਬੇ ਦੇ ਮੈਡੀਕਲ ਕਾਲਜਾਂ ਤੋਂ ਇਲਾਵਾ ਹਰ ਜਿਲੇ ਦੇ ਸਰਕਾਰੀ ਹਸਪਤਾਲਾਂ ਅਤੇ ਪੁਲਿਸ ਅਤੇ ਸਿਵਲ ਵਿਭਾਗ ਸਮੇਤ ਕੋਰੋਨਾ ਨਾਲ ਫੀਲਡ ਵਿਚ ਲੜਾਈ ਲੜ ਰਹੇ ਪੱਤਰਕਾਰਾਂ ਨੂੰ ਵੀ ਮਾਸਕ ਦਿੱਤੇ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਪੀ. ਏ. ਵਰਿੰਦਰ ਸਿੰਘ ਵੀ ਮਜ਼ੂਦ ਸਨ।

Related posts

Leave a Reply