LATEST : ਕੜਾਕੇ ਦੀ ਪੈ ਰਹੀ ਠੰਢ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ 10 ਜਨਵਰੀ ਤੱਕ ਵਧਾਈਆਂ ਜਾਣ-ਓਢਰਾ

HOSHIARPUR (ADESH PARMINDER SINGH) ਸੂਬਾਈ ਅਧਿਆਪਕ ਆਗੂ ਇੰਦਰ ਸੁਖਦੀਪ ਸਿੰਘ ਓਢਰਾ ਨੇ ਪੂਰੇ ਉੱਤਰੀ ਭਾਰਤ ਅਤੇ ਖ਼ਾਸਕਰ ਪੰਜਾਬ ਵਿੱਚ ਇਨ੍ਹੀਂ ਦਿਨੀਂ ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦੀਆਂ ਛੁੱਟੀਆਂ ਵਿੱਚ 10 ਜਨਵਰੀ ਤੱਕ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਠੰਢ ਨੇ ਪਿਛਲੇ ਲੱਗਭਗ 120 ਸਾਲ ਦਾ ਰਿਕਾਰਡ ਤੋੜਿਆ ਹੈ ਪੰਜਾਬ ਵਿੱਚ ਦੇਸ਼ ਵਿੱਚੋਂ ਸਭ ਤੋਂ ਵੱਧ ਠੰਢ ਪੈ ਰਹੀ ਹੈ, ਜਿੱਥੇ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਤੋਂ ਵੀ ਵੱਧ ਠੰਢ ਪੈ ਰਹੀ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ ਸਿਫ਼ਰ ਡਿਗਰੀ ਨੇ ਨੇੜੇ ਚੱਲ ਰਿਹਾ ਹੈ ਅਤੇ ਬਹੁਤੀਆਂ ਥਾਵਾਂ ਸ਼੍ਰੀਨਗਰ ਅਤੇ ਸ਼ਿਮਲੇ ਤੋਂ ਵੀ ਠੰਢੀਆਂ ਹਨ।

ਉਨ੍ਹਾਂ ਕਿਹਾ ਕਿ ਏਹੋ ਜਿਹੀ ਹੱਡ-ਚੀਰਵੀਂ ਸਰਦੀ ਵਿੱਚ ਬੱਚਿਆਂ ਹੀ ਨਹੀਂ ਬਲਕਿ ਵੱਡਿਆਂ ਲਈ ਵੀ ਬਹੁਤ ਮੁਸ਼ਕਿਲ ਭਰੇ ਹਾਲਾਤ ਬਣੇ ਹੋਏ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਬੱਚਿਆਂ ਦਾ ਸਕੂਲਾਂ ਵਿੱਚ ਪੁੱਜਣਾ ਬਹੁਤ ਔਖਾ ਹੈ ਅਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਠੰਢ ਤੋਂ ਬਚਾਉਣ ਦੇ ਕੋਈ ਸਾਧਨ ਨਹੀਂ ਹਨ ਸੋ ਅਜਿਹੇ ਗੰਭੀਰ ਮੌਸਮੀ ਹਾਲਾਤਾਂ ਕਾਰਣ ਪੰਜਾਬ ਸਰਕਾਰ ਸਾਰੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ 10 ਜਨਵਰੀ 2020 ਤੱਕ ਵਾਧਾ ਕਰਨ। ਸ: ਓਢਰਾ ਤੋਂ ਇਲਾਵਾ ਸ਼੍ਰੀ ਅਜੀਬ ਦਿਵੇਦੀ, ਰਮੇਸ਼ ਹੁਸ਼ਿਅਰਪੁਰੀ, ਬਲਕਾਰ ਸਿੰਘ ਪਰੀਕਾ, ਗੁਰਜਿੰਦਰ ਸਿੰਘ ਮੰਝਪੁਰ, ਬਲਜੀਤ ਸਿੰਘ ਮਹਿਮੋਵਾਲ, ਵਿਕਾਸ ਸ਼ਰਮਾ ਨਸਰਾਲਾ, ਰੇਸ਼ਮ ਸਿੰਘ ਧੁੱਗਾ, ਮਨਜੀਤ ਸਿੰਘ ਦਸੂਹਾ, ਕੁਲਵੰਤ ਸਿੰਘ ਜਲੋਟਾ, ਨਿਰਮਲ ਸਿੰਘ ਨਿਹਾਲਪੁਰ, ਰਮਨਦੀਪ ਸਿੰਘ ਧਾਮੀ, ਦਵਿੰਦਰ ਸਿੰਘ ਤਲਵਾੜਾ, ਪ੍ਰਦੀਪ ਗੁਰੂ ਗੜ੍ਹਸ਼ੰਕਰ, ਸਤਵਿੰਦਰ ਮੰਡੇਰ ਮਾਹਿਲਪੁਰ, ਅਸ਼ੋਕ ਕੁਮਾਰ, ਰਸਾਲ ਸਿੰਘ, ਹਰੀ ਰਾਮ ਅਤੇ ਮੁਨੀਤ ਖੰਨਾ ਆਦਿ ਅਧਿਆਪਕ ਆਗੂਆਂ ਨੇ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਸਕੂਲਾਂ ਵਿੱਚ 10 ਜਨਵਰੀ 2020 ਤੱਕ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।

Related posts

Leave a Reply