LATEST : ਗਦਰ ਪਾਰਟੀ ਦੇ ਸੰਸਥਾਪਕ ਸੋਹਣ ਸਿੰਘ ਭਕਨਾ ਦਾ 150ਵਾਂ ਜਨਮ ਦਿਨ ਸੀਪੀਆਈ(ਐੱਮਐੱਲ) ਲਿਬਰੇਸ਼ਨ ਵੱਲੋਂ ਮਨਾਇਆ ਗਿਆ

BATALA (SHARMA )ਬਟਾਲਾ ਵਿਖੇ ਫੈਜਪੁਰਾ ਰੋਡ ਲਿਬਰੇਸ਼ਨ ਦਫਤਰ ਗਦਰ ਪਾਰਟੀ ਦੇ ਸੰਸਥਾਪਕ ਅਤੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਦਾ 150ਵਾਂ ਜਨਮ ਦਿਨ ਸੀਪੀਆਈ(ਐੱਮਐੱਲ) ਲਿਬਰੇਸ਼ਨ ਵੱਲੋਂ ਮਨਾਇਆ ਗਿਆ। ਇਸ ਮੌਕੇ ਬੋਲਦਿਆ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਅਤੇ ਗੁਲਜਾਰ ਸਿੰਘ ਭੰੁਬਲੀ ਨੇ ਕਿਹਾ ਕਿ ਭਕਨੇ ਦੀ ਗਦਰ ਪਾਰਟੀ ਨੇ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਵਿਚ ਇਕ ਵੱਡੀ ਭੂਮਿਕਾ ਨਿਭਾਈ ਸੀ ਜਿਸ ਇਤਿਹਾਸ ਨੂੰ ਅੱਜ ਦੀਆਂ ਫਾਸੀਵਾਦੀ ਹਾਲਤਾ ਵਿਚ ਦੁਰਹਾਉਣ ਦੀ ਅਹਿਮ ਜ਼ਰੂਰਤ ਹੈ।

ਆਗੂਆਂ ਮੰਗ ਕੀਤੀ ਕਿ ਪੰਜਾਬ ਅਤੇ ਦੇਸ਼ ਦੇ ਸਕੂਲਾਂ, ਕਾਲਜਾਂ ਵਿਚ ਸੋਹਣ ਸਿੰਘ ਭਕਨੇ ਦੀ ਜ਼ਿੰਦਗੀ ਬਾਰੇ ਸਲੇਬਸ ਵਿਚ ਪੜ੍ਹਾਇਆ ਜਾਣਾ ਚਾਹੀਦਾ ਹੈ। ਆਗੂਆਂ ਮੰਗ ਕੀਤੀ ਕਿ ਭਕਨੇ ਦੀ ਯਾਦ ਵਿਚ ਅੰਮਿ੍ਰਤਸਰ ਅਟਾਰੀ ਸੜਕ ਦੇ ਚੌਂਕ ਵਿਚ ਭਕਨੇ ਦਾ ਬੁਤ ਲਗਾਇਆ ਜਾਵੇ। ਇਸ ਮੌਕੇ ਮਨਜੀਤ ਰਾਜ, ਅਸ਼ਵਨੀ ਕੁਮਾਰ, ਮੰਗਲ ਸਿੰਘ, ਵਿਜੇ ਕੁਮਾਰ ਸੋਹਲ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।

Related posts

Leave a Reply