LATEST : ਗਰੁੱਪ ‘ਚ ਖੇਤੀ ਕਰਨ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਹੋ ਸਕਦੀ ਹੈ ਮਜ਼ਬੂਤ : ਸਕੱਤਰ ਜੇ.ਐਮ. ਬਾਲਾਮੁਰੁਗਨ

-ਹੁਸ਼ਿਆਰਪੁਰ, ਰੂਪਨਗਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਅਗਾਂਹਵਧੂ ਕਿਸਾਨਾਂ ਅਤੇ ਸੋਸਾਇਟੀਆਂ ਨਾਲ ਕੀਤੀ ਮੀਟਿੰਗ
-ਕਿਹਾ, ਕਿਸਾਨਾਂ ਦਾ ਗਰੁੱਪਾਂ ਵਿੱਚ ਬਦਲਵੀਂ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ
 ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ)
ਸਕੱਤਰ, ਰਾਜਪਾਲ ਪੰਜਾਬ ਸ੍ਰੀ ਜੇ.ਐਮ. ਬਾਲਾਮੁਰੁਗਨ ਨੇ ਕਿਹਾ ਕਿ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਧੰਦਾ ਬਣਾਉਣ ਲਈ ‘ਕਿਸਾਨ ਉਤਪਾਦਕ ਕਮੇਟੀਆਂ’ ਦੇ ਰੂਪ ਵਿੱਚ ਇਕੱਠਿਆਂ ਖੇਤੀ ਕਰ ਸਕਦੇ ਹਨ। ਇਹ ਕਮੇਟੀਆਂ ਛੋਟੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਉਹ ਅੱਜ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਵੱਖ-ਵੱਖ ਸੋਸਾਇਟੀਆਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ•ਾਂ ਨਾਲ ਵਿਸ਼ੇਸ਼ ਸਕੱਤਰ ਬਾਗਬਾਨੀ ਵਿਭਾਗ ਪੰਜਾਬ ਸ੍ਰੀ ਸਿਬਨ ਸੀ., ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਸੁਮਿਤ ਜਾਰੰਗਲ ਵੀ ਹਾਜ਼ਰ ਸਨ।


ਸ੍ਰੀ ਜੇ.ਐਮ. ਬਾਲਾਮੁਰੁਗਨ ਨੇ ਕਿਹਾ ਕਿ ਇਕਜੁੱਟਤਾ ਨਾਲ ਕਿਸਾਨਾਂ ਦੀ ਭਲਾਈ ਲਈ ਕਦਮ ਚੁੱਕੇ ਜਾ ਸਕਦੇ ਹਨ, ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ‘ਕਿਸਾਨ ਉਤਪਾਦਕ ਕਮੇਟੀਆਂ’ ਬਣਾਉਣ ਲਈ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਇਕੱਠੇ ਹੋ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਣ। ਉਨ•ਾਂ ਕਿਹਾ ਕਿ ਇਨ•ਾਂ ਕਮੇਟੀਆਂ ਨੂੰ ਗਠਿਤ ਕਰਨ ਦਾ ਮੁੱਖ ਉਦੇਸ਼ ਕਿਸਾਨਾਂ ਦੇ ਖੇਤੀ ਖਰਚੇ ਘਟਾ ਕੇ ਉਨ•ਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਕਿਸਾਨ ਆਰਥਿਕ ਤੌਰ ‘ਤੇ ਮਜ਼ਬੂਤ ਹੋ ਸਕਣ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਵੀ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਕਿਸਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਗਰੁੱਪਾਂ ਵਿੱਚ ਬਦਲਵੀਂ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ‘ਕਿਸਾਨ ਉਤਪਾਦਕ ਕਮੇਟੀ’ ਛੋਟੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ।
ਸ੍ਰੀ ਜੇ.ਐਮ. ਬਾਲਾਮੁਰੁਗਨ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਰੂਪਨਗਰ ਨੂੰ ‘ਕਿਸਾਨ ਉਤਪਾਦਕ ਕਮੇਟੀਆਂ’ ਸਬੰਧੀ ਕੋਰ ਕਮੇਟੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ•ਾਂ ਕਿਹਾ ਕਿ ਟਾਰਗੈਟ ਮਿੱਥ ਕੇ ਵੱਧ ਤੋਂ ਵੱਧ ਇਹ ਕਮੇਟੀਆਂ ਗਠਿਤ ਕੀਤੀਆਂ ਜਾਣ, ਤਾਂ ਜੋ ਕਿਸਾਨਾਂ ਨੂੰ ਫਾਇਦਾ ਪਹੁੰਚ ਸਕੇ। ਇਸ ਮੌਕੇ ਉਨ•ਾਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਵਿਸ਼ੇਸ਼ ਸਕੱਤਰ ਬਾਗਬਾਨੀ ਵਿਭਾਗ ਪੰਜਾਬ ਅਤੇ ਐਮ.ਡੀ. ਪੰਜਾਬ ਐਗਰੋ ਸ੍ਰੀ ਸਿਬਨ ਸੀ. ਨੇ ਕਿਹਾ ਕਿ ਕਿਸਾਨ ਉਤਪਾਦਕ ਕਮੇਟੀਆਂ ਬਣਾ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਵਿਭਾਗ ਵਲੋਂ ਵੀ ਇਨ•ਾਂ ਕਮੇਟੀਆਂ ਸਬੰਧੀ ਨਵੀਂ ਨੀਤੀ ਬਣਾਈ ਬਣਾਈ ਜਾ ਰਹੀ ਹੈ, ਜਿਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ•ਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਕਮੇਟੀਆਂ ਦੇ ਰੂਪ ਵਿੱਚ ਇਕੱਠੇ ਤੌਰ ‘ਤੇ ਖੇਤੀ ਕਰਨ ਦੀ ਅਪੀਲ ਕੀਤੀ।


ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਰੁੱਪ ਬਣਾ ਕੇ ਖੇਤੀ ਕਰਨ ਨੂੰ ਤਰਜ਼ੀਹ ਦੇਣ, ਤਾਂ ਜੋ ਉਨ•ਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋ ਸਕੇ। ਉਨ•ਾਂ ਬਾਹਰਲੇ ਸੂਬਿਆਂ ਦੀਆਂ ਸੋਸਾਇਟੀਆਂ ਨੂੰ ਕੰਢੀ ਖੇਤਰ ਵਿੱਚ ਆਪਣੇ ਪਲਾਂਟ ਸਥਾਪਿਤ ਕਰਨ ਦਾ ਸੱਦਾ ਵੀ ਦਿੱਤਾ। ਉਨ•ਾਂ ਕਿਸਾਨੀ ਮੁਸ਼ਕਲਾਂ ਸਬੰਧੀ ਭਰੋਸਾ ਦੁਆਇਆ ਕਿ ਉਹ ਜਲਦ ਹੀ ਇਨ•ਾਂ ਦੇ ਹੱਲ ਲਈ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।

ਪ੍ਰਧਾਨ ਮੁੱਖ ਵਣ ਪਾਲ ਸ੍ਰੀ ਜਿਤੇਂਦਰਾ ਸ਼ਰਮਾ ਨੇ ਕਿਹਾ ਕਿ ਰੁੱਖਾਂ ਦੀ ਪੈਦਾਵਾਰ ਵਧਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵਲੋਂ ਚੰਦਨ ਦੇ ਬੂਟੇ ਤਿਆਰ ਕੀਤੇ ਗਏ ਹਨ ਅਤੇ ਜੇਕਰ ਕੋਈ ਸੋਸਾਇਟੀਆਂ ਜਾਂ ਕਿਸਾਨ ਖਰੀਦਣਾ ਚਾਹੁੰਦਾ ਹੈ, ਤਾਂ ਉਹ ਜੰਗਲਾਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਚੀਫ਼ ਜਨਰਲ ਮੈਨੇਜਰ ਨਾਬਾਰਡ ਸ੍ਰੀ ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਨਾਬਾਰਡ ਵਲੋਂ ਕਿਸਾਨ ਗਰੁੱਪਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਗਾਂਹਵਧੂ ਕਿਸਾਨ ‘ਕਿਸਾਨ ਉਤਪਾਦਕ ਕਮੇਟੀ’ ਗਠਿਤ ਕਰਕੇ ਇਨ•ਾਂ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਸ੍ਰੀ ਪੁਨੀਤ ਸਿੰਘ ਥਿੰਦ ਨੇ ਜਿਥੇ ਕਿਸਾਨ ਉਤਪਾਦਕ ਕਮੇਟੀਆਂ ਬਾਰੇ ਕਿਸਾਨਾਂ ਨੂੰ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ, ਉਥੇ ਖੇਤੀ ਵਿਰਾਸਤ ਮਿਸ਼ਨ, ਡਾਬਰ, ਆਈ.ਟੀ.ਸੀ. ਦਿੱਲੀ, ਲਾਂਬੜਾ-ਕਾਂਗੜੀ ਕੋ-ਮਲਟੀਪਰਪਜ਼ ਸੋਸਾਇਟੀ, ਉਨਤੀ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸਹਿਕਾਰੀ ਸਭਾ ਲਿਮਟਿਡ ਤਲਵਾੜਾ ਆਦਿ ਵਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।  ਇਸ ਮੌਕੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।

Related posts

Leave a Reply