LATEST : ਗੈਂਗਸਟਰ ਮਨੋਜ  ਮੌਜੀ  ਅਤੇ ਜੇਲ੍ਹ ’ਚ ਬੰਦ ਹੋਰ ਕੈਦੀਆਂ ਵਿਚਕਾਰ ਹੋਈ ਝੜਪ

ਬਠਿੰਡਾ

ਬਠਿੰਡਾ ਜ਼ਿਲ੍ਹੇ ਦੇ  ਦੇ ਪਿੰਡ ਦਿਆਲਪੁਰਾ ਮਿਰਜਾ ਨਾਲ ਸਬੰਧਤ ਗੈਂਗਸਟਰ ਮਨੋਜ  ਮੌਜੀ  ਅਤੇ ਜੇਲ੍ਹ ’ਚ ਬੰਦ ਹੋਰ ਕੈਦੀਆਂ ਵਿਚਕਾਰ ਹੋਈ ਝੜਪ ਨੂੰ ਲੈ ਕੇ ਥਾਣਾ ਕੈਂਟ ਪੁਲਿਸ ਨੇ ਮੌਜੀ ਸਮੇਤ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਥਾਣਾ ਕੈਂਟ ਨੂੰ ਇਸ ਸਬੰਧੀ ਪੱਤਰ ਨੰਬਰ 2562 ਮਿਤੀ 16 ਅਕਤੂਬਰ ਨੂੰ ਲਿਖਿਆ ਸੀ ਜਿਸ ਦੇ ਅਧਾਰ ਤੇ ਮੁਲਾਜਮਾਂ ਨੂੰ ਧਾਰਾ 323,ਤੇ 52 ਜੇਲ ਮੈਨੂਅਲ ਐਕਟ  ਤਹਿਤ ਨਾਮਜਦ ਕੀਤਾ ਗਿਆ ਹੈ। ਗੈਂਗਸਟਰ ਮੌਜੀ ਕਿਸੇ ਮਾਮਲੇ ’ਚ ਬਠਿੰਡਾ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ।

ਜੇਲ ’ਚ ਬੰਦ ਸ਼ਮਸ਼ੇਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਗੁਰਦਾਸ਼ਪੁਰ, ਮਨੋਜ ਕੁਮਾਰ ਉਰਫ ਮੌਜੀ ਰਣਬੀਰ ਸਿੰਘ ਵਾਸੀ ਕੈਦੋਵਾਲ ਜਿਲਾ ਹੁਸ਼ਿਆਰਪੁਰ ਅਤੇ ਰਾਜਬੀਰ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀ ਨਾਥਪੁਰਾ ਦੀ 16 ਅਕਤੂਬਰ ਨੂੰ ਕਿਸੇ ਗੱਲ ਨੂੰ ਲੈਕੇ ਆਪਸੀ ਤਕਰਾਰ ਹੋ ਗਈ ਜੋਕਿ ਵਧਦੀ ਵਧਦੀ ਝੜਪ ਦੇ ਰੂਪ ’ਚ ਤਬਦੀਲ ਹੋ ਗਈ। ਮਾਮਲਾ ਵਧਦਾ ਦੇਖ ਜੇਲ ਪ੍ਰਸ਼ਾਸ਼ਨ ਨੇ ਗਾਰਦ ਦੀ ਸਹਾਇਤਾ ਨਾਲ ਦੰਗਾਕਾਰੀਆਂ ਤੇ ਕਾਬੂ ਪਾਇਆ ਅਤੇ ਬੈਰਕਾਂ ਵਿਚ ਬੰਦ ਕਰ ਦਿੱਤਾ।

Related posts

Leave a Reply