LATEST..ਬਿਆਸ ਦਰਿਆ ਕਿਨਾਰੇ ਗੈਰ ਕਾਨੂਨੀ ਮਾਇਨਿੰਗ ਕਰਨ ਵਾਲੇ ਪੁਲਸ ਵਲੋਂ ਕਾਬੂ

ਦਸੂਹਾ 28 ਅਪ੍ਰੈਲ (ਚੌਧਰੀ) : ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਗੈਰਕਾਨੂੰਨੀ ਮਾਇਨਿੰਗ ਨੂੰ ਰੋਕਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਮਨੀਸ਼ ਕੁਮਾਰ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਦੀ ਹਦਾਇਤ ਮੁਤਾਬਿਕ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਮਾਈਨਰ ਮਿਨਰਲ ਦਰਿਆਈ ਰੇਤਾਂ ਦੀ ਗੈਰ ਕਾਨੂੰਨੀ ਨਿਕਾਸੀ ਕਰਨ ਸਬੰਧੀ ਮਿਲੀ ਸੂਚਨਾਂ ਦੇ ਅਧਾਰ ਪਰ ਏ.ਐਸ.ਆਈ. ਜਸਬੀਰ ਸਿੰਘ ਨੰਬਰ 1014/ਹੁਸ਼ਿ: ਨੇ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਮੇਵਾ ਮਿਆਣੀ ਦਰਿਆ ਬਿਆਸ ਦੇ ਕਿਨਾਰੇ ਨੇੜੇ ਪੁੱਲ ਚੈਕਿੰਗ ਕਰਨ ਤੇ ਟਰੈਕਟਰ ਮਾਰਕਾ ਮਹਿੰਦਰਾ ਅਰਜਨ ਅਲਟਰਾ-1,605 ਡੀ.ਆਈ. ਰੰਗ ਲਾਲ ਬਿਨ੍ਹਾਂ ਨੰਬਰੀ ਸਮੇਤ ਟਰਾਲੀ ਰੇਤਾਂ ਅਤੇ ਡ੍ਰਾਈਵਰ ਸੁਖਚੈਨ ਸਿੰਘ ਉਰਫ ਸਾਨਾ ਪੁੱਤਰ ਨਿਰੰਜਣ ਸਿੰਘ ਵਾਸੀ ਵਾਰਡ ਨੰਬਰ 01 ਮਿਆਣੀ ਹਾਲ ਵਾਸੀ ਅਬਦੁੱਲਾਪੁਰ ਥਾਣਾ ਟਾਂਡਾ ਨੂੰ ਕਾਬੂ ਕਰ ਲਿਆ ਗਿਆ ਅਤੇ 02 ਨਾ ਮਲੂਮ ਟਰੈਕਟਰ ਟਰਾਲੀਆਂ ਦੇ ਡਰਾਈਵਰ ਜੋ ਮੌਕਾ ਤੋਂ ਹਨੇਰੇ ਦਾ ਫਾਇਦਾ ਲੈਂਦੇ ਹੋਏ ਟਰਾਲੀਆਂ ਛੱਡ ਕੇ ਟਰੈਕਟਰ ਲੈ ਕੇ ਭੱਜ ਗਏ। ਕਾਬੂ ਕੀਤੇ ਗਏ ਡਰਾਈਵਰ ਸੁਖਚੈਨ ਸਿੰਘ ਉਰਫ ਸ਼ਾਨਾ ਵੱਲੋਂ ਗੈਰਕਾਨੂੰਨੀ ਨਿਕਾਸੀ ਸਬੰਧੀ ਕੋਈ ਲੀਗਲ ਦਸਤਾਵੇਜ ਪੇਸ਼ ਨਾ ਕਰਨ ਤੇ ਮੌਕਾ ਪਰ ਮਾਈਨਿੰਗ ਅਫਸਰ ਅਜੇ ਪਾਂਡੇ ਨੂੰ ਬੁਲਾਉਣ ਤੇ ਜਿਨ੍ਹਾਂ ਦੀ
ਸ਼ਿਕਾਇਤ ਦੇ ਅਧਾਰ ਪਰ ਮੁਕੱਦਮਾਂ ਨੰਬਰ 74 ਮਿਤੀ 27/04/2021 ਜੁਰਮ 21(1) ਮਾਈਨਿੰਗ ਮਿਨਰਲ ਐਕਟ 1957 ਥਾਣਾ ਦਸੂਹਾ ਦਰਜ ਕੀਤਾ ਗਿਆ ਹੈੈ। ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਨੇ ਦੱਸਿਆ ਗੈਰਕਾਨੂੰਨੀ ਤੌਰ ਤੇ ਮਾਈਨਿੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਕਤ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਫਰਾਰ ਹੋਏ ਨਾ ਮਲੂਮ
ਵਿਅਕਤੀਆਂ ਬਾਰੇ ਪਤਾ ਲਗਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

Leave a Reply