LATEST.. ਗੜ੍ਹਦੀਵਾਲਾ ਖੇਤਰ ‘ਚ ਕੋਰੋਨਾ ਨਾਲ 45 ਸਾਲਾ ਔਰਤ ਦੀ ਹੋਈ ਮੌਤ, ਬਲਾਕ ਭੂੰਗਾ ਵਿਚ 29 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਗੜ੍ਹਦੀਵਾਲਾ 9 ਮਈ (ਚੌਧਰੀ) : ਪੂਰੇ ਪੰਜਾਬ ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਲਾ ਹੁਸ਼ਿਆਰਪੁਰ ਚ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਦਾ ਗਿਣਤੀ ਵੀ ਵੱਧ ਰਹੀ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਡ਼੍ਹਦੀਵਾਲਾ ਵਿੱਚ 45 ਸਾਲਾ ਔਰਤ ਦੀ ਮੌਤ ਹੋਈ ਹੈ ਅਤੇ ਬਲਾਕ ਭੂੰਗਾ ਵਿਚ 29 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਹੈ ਜਿਸ ਵਿਚ ਗੜ੍ਹਦੀਵਾਲਾ ਦੇ ਪਿੰਡ ਬਾਹਲਾ ਦੇ 6 ਲੋਕਾਂ ਦੀ ਰਿਪੋਰਟ ਵੀ ਆਈ ਪਾਜੇਟਿਵ ਆਈ ਹੈ।ਮੌਤ ਹੋਣ ਵਾਲੀ ਔਰਤ ਦਾ ਸੰਸਕਾਰ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਸ਼ਹਿਰ ਗੜ੍ਹਦੀਵਾਲਾ ਵਿਖੇ ਸੇਹਤ ਵਿਭਾਗ ਵਲੋਂ 65 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਸੈਂਪਲਿੰਗ  ਮੈਡੀਕਲ ਅਫਸਰ ਗੜ੍ਹਦੀਵਾਲਾ ਡਾ ਗੁਰਜੀਤ ਸਿੰਘ ਦੀ ਅਗਵਾਈ ਸਿਵਿਲ ਡਿਸਪੈਂਸਰੀ ਗੜ੍ਹਦੀਵਾਲਾ ਅਤੇ ਪੁਲਿਸ ਨਾਕੇ ਤੇ ਸੈਂਪਲਿੰਗ ਕੀਤੀ ਗਈ। ਇਸ ਮੌਕੇ ਕੁੱਲ 53 ਲੋਕਾਂ ਦੇ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਅਤੇ 12 ਲੋਕਾਂ ਦੇ ਆਰ ਏ ਟੀ ਟੈਸਟਾਂ ਦੀ ਸੈਂਪਲਿੰਗ ਕੀਤੀ ਗਈ ਜਿਸ ਵਿਚ 2 ਲੋਕਾਂ ਦੀ ਰਿਪੋਰਟ ਪਾਜੇਟਿਵ ਆਈ ਹੈ।ਇਸ ਮੌਕੇ ਡਾ ਗੁਰਜੀਤ ਸਿੰਘ ਨੇ ਦੱਸਿਆ ਕਿ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਦੀ ਰਿਪੋਰਟ 72 ਘੰਟਿਆਂ ਬਾਅਦ ਆਵੇਗੀ। ਇਸ ਮੌਕੇ ਡਾ ਗੁਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਸਬੰਧ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਅਤੇ ਬਹੁਤ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਅਤੇੇ ਕੋਵਿਡ-19 ਵੈਕਸੀਨੇਸ਼ਨ ਜਰੂਰ ਲਗਵਾਉਣ। ਇਸ ਮੌਕੇ  ਥਾਣਾ ਮੁਖੀ ਸਬ ਇੰਸਪੈਕਟਰ ਸਤਪਾਲ ਸਿੰਘ ਜਲੋਟਾ, ਹੈਲਥ ਵਰਕਰ ਸਰਤਾਜ ਸਿੰਘ,ਪਰਮਜੀਤ ਸਿੰਘ ਸਰਬਜੀਤ ਕੌਰ ਸੀ ਐਚ ਓ, ਪਰਮਜੀਤ ਸਿੰਘ ਫਾਰਮਾਸਿਸਟ, ਹੈਲਥ ਵਰਕਰ ਅਸ਼ਵਨੀ ਕੁਮਾਰ, ਰੁਪਿੰਦਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ। 

Related posts

Leave a Reply