LATEST..ਗੜ੍ਹਦੀਵਾਲਾ ‘ਚ ਸ਼੍ਰੋਮਣੀ ਅਕਾਲੀ ਦਲ (ਬ)ਦੇ ਵਰਕਰਾਂ ਵਲੋਂ ਕਾਂਗਰਸ ਸਰਕਾਰ ਅਤੇ ਆਪ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ

ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਉਣ ਵਿਚ ਮੋਦੀ ਨਾਲ ਕੈਪਟਨ ਦੀ ਹੈ ਭਾਗੀਦਾਰੀ : ਅਰਵਿੰਦਰ ਸਿੰਘ ਰਸੂਲਪੁਰ

ਗੜ੍ਹਦੀਵਾਲਾ 5 ਅਪ੍ਰੈਲ (ਚੌਧਰੀ) : ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਹਲਕਾ ਇੰਚਾਰਜ ਇੰਚਾਰਜ ਗੜ੍ਹਦੀਵਾਲਾ ਸਰਦਾਰ ਕੁਲਦੀਪ ਸਿੰਘ ਲਾਡੀ ਬੁੱਟਰ ਅਤੇ ਜਿਲਾ ਕਿਸਾਨ ਵਿੰਗ ਦੇ ਪ੍ਰਧਾਨ ਇਕਬਾਲ ਸਿੰਘ ਜੌਹਲ ਦੀ ਅਗਵਾਈ ਕਾਂਗਰਸ ਸਰਕਾਰ ਵੱਲੋਂ ਕਣਕ ਦੀ 10 ਦਿਨ ਦੇਰੀ ਨਾਲ ਸ਼ੁਰੂ ਕੀਤੀ ਜਾ ਰਹੀ ਖਰੀਦ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਅਤੇ ਅਰਵਿੰਦਰ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਜ਼ਰੂਰੀ ਵਸਤਾ ਐਕਟ ਲਾਗੂ ਕਰਨ ਲਈ ਸਹਿਮਤੀ ਤੇ ਪੰਜਾਬ ਦੇ ਲੋਕਾਂ ਨਾਲ ਕੀਤੀ ਗਦਾਰੀ ਨੂੰ ਬੇਨਕਾਬ ਕਰਨ ਲਈ ਮੇਨ ਰੋਡ ਨੇੜੇ(ਖਾਲਸਾ ਕਾਲਜ)ਗੜ੍ਹਦੀਵਾਲ ਵਿਖੇ 11 ਵਜੇ ਤੋਂ 2 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਉੜਮੁੜ ਟਾਂਡਾ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਅਤੇ ਯੂਥ ਅਕਾਲੀ ਨੇਤਾ ਕਮਲਜੀਤ ਕੁਲਾਰ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਕਿਸਾਨਾਂ ਦੇ ਪ੍ਰਤੀ ਤਮਾਸ਼ਾ ਦੇਖ ਮਦਾਰੀ ਵਾਲੀ ਪਾਰਟਨਰ ਸ਼ਿਪ ਨਿਭਾ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਜਦੋਂ ਤੱਕ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਤਿੰਨੋ ਕਾਲੇ ਕਾਨੂੰਨਾਂ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਪਾਰਟੀ ਕਿਸਾਨਾ ਨਾਲ ਖੜੀ ਰਹੇਗੀ। ਮੋਦੀ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨਾਂ ਵਿਚ ਕੈਪਟਨ ਸਰਕਾਰ ਦੀ ਵੀ ਪੂਰਾ ਹੱਥ ਹੈ। ਉਨਾਂ ਕਿਹਾ ਕਿਸਾਨਾਂ ਹੋ ਰਿਹਾ ਧੱਕਾ ਕਿਸੀ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਰੋਸ ਧਰਨੇ ਵਿਚ ਵੱਖ ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸਰਕਲ ਪ੍ਰਧਾਨ ਗੜ੍ਹਦੀਵਾਲਾ ਸਰਦਾਰ ਕੁਲਦੀਪ ਸਿੰਘ ਲਾਡੀ ਬੁੱਟਰ, ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਇਕਬਾਲ ਸਿੰਘ ਜੌਹਲ, ਬਲਦੇਵ ਸਿੰਘ ਬੜੈਚ, ਸਰਕਲ ਇੰਚਾਰਜ ਕੰਢੀ ਸੰਜੀਵ ਸਿੰਘ ਕੋਈ, ਜਸਵੰਤ ਸਿੰਘ ਪੱਖੋਵਾਲ ਬਾਬਾ ਰਣਧੀਰ ਸਿੰਘ, ਬਾਬਾ ਰਾਮਜੀ ਬਾਹਟੀਵਾਲ, ਅਮਨਦੀਪ ਸਿੰਘ ਅੰਬਾਲਾ ਜੱਟਾਂ, ਪਲਵਿੰਦਰ ਸਿੰਘ ਸਰਹਾਲਾ,ਕਰਮ ਸਿੰਘ ਜੌਹਲ,ਗੱਗਾ ਮਾਨਗੜ੍ਹ, ਰਾਜਵੀਰ ਸਿੰਘ ਰਾਜਾ ਗੋਂਦਪੁਰ, ਜਸਕਰਨ ਸਿੰਘ ਭਾਨਾ, ਗੁਰਦੀਪ ਸਿੰਘ ਬਰਿਆਣਾ, ਹਨੀ ਅਰਗੋਵਾਲ, ਰਵੀ ਅਰਗੋਵਾਲ, ਵਿਵੇਕ ਗੁਪਤਾ, ਸੈਂਕੀ ਕਲਿਆਣ, ਸ਼ੁਭਮ ਸਹੋਤਾ, ਮੰਦੀਪ ਸਿੰਘ ਸੋਨੂੰ, ਕੁਲਵੀਰ ਸਿੰਘ ਡੱਫਰ, ਸੋਨੂੰ ਦਾਰਾਪੁਰ, ਜਸਕਰਨ ਭਾਨਾ, ਰਵੀ ਅਰਗੋਵਾਲ, ਚਰਨ ਸਿੰਘ ਬਾਹਲਾ, ਸੋਨੂੰ ਗੋਦਪੁਰ, ਵਿਵੇਕ ਗੁਪਤਾ, ਸੈਂਕੀ ਕਲਿਆਣ, ਸ਼ੁਭਮ ਸਹੋਤਾ, ਮੰਦੀਪ ਸਿੰਘ ਸੋਨੂੰ, ਕੁਲਵੀਰ ਸਿੰਘ ਡੱਫਰ, ਸੋਨੂੰ ਦਾਰਾਪੁਰ, ਜਸਕਰਨ ਭਾਨਾ, ਰਵੀ ਅਰਗੋਵਾਲ, ਚਰਨ ਸਿੰਘ ਬਾਹਲਾ, ਸੋਨੂੰ ਗੋਦਪੁਰ ਸਹਿਤ ਭਾਰੀ ਗਿਣਤੀ ਵਿੱਚ ਅਕਾਲੀ ਦਲ ਵਰਕਰ ਹਾਜ਼ਰ ਸਨ।

Related posts

Leave a Reply