LATEST.. ਗੜ੍ਹਦੀਵਾਲਾ ‘ਚ 47 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਇੱਕ ਗਿ੍ਰਫਤਾਰ


ਗੜ੍ਹਦੀਵਾਲਾ,08 ਅਪ੍ਰੈਲ (ਚੌਧਰੀ ) ਗੜ੍ਹਦੀਵਾਲਾ ਪੁਲਿਸ ਵੱਲੋਂ ਗਸ਼ਤ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 47 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਗੜ੍ਹਦੀਵਾਲਾ ਸਬ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ, ਸਤਪਾਲ ਸਿੰਘ ਪੁਲਿਸ ਪਾਰਟੀ ਸ਼ੱਕੀ ਭੈੜੇ ਪੁਰਸ਼ਾਂ ਸੰਬੰਧੀ ਇਲਾਕੇ ‘ਚ ਗਸ਼ਤ ਤੇ ਨਾਕਾਬੰਦੀ ਦੇ ਸੰਬੰਧ ਵਿੱਚ ਪਿੰਡ ਕੁੱਲੀਆਂ,ਥੇਂਦਾ ਚਿਪੜਾ ਟਾਂਡਾ ਰੋਡ ਤੋਂ ਜਦੋਂ ਵਾਲਮੀਕਿ ਮੁਹੱਲਾ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 07 ਬੀ ਕਿਯੂ 4634 ‘ਤੇ ਸਵਾਰ ਹੋ ਕੇ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਆਪਣੇ ਪਹਿਨੇ ਹੋਏ ਲੋਅਰ ਦੀ ਖੱਬੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਮੋਮੀ ਵਜ਼ਨਦਾਰ ਲਿਫ਼ਾਫ਼ਾ ਕੱਢ ਕੇ ਸੜਕ ਦੇ ਕਿਨਾਰੇ ਘਾਹ ਵਿੱਚ ਸੁੱਟ ਦਿੱਤਾ ਤੇ ਪਿੱਛੇ ਮੁੜਨ ਲੱਗਾ। ਉਕਤ ਵਿਅਕਤੀ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਜਿਸ ਵਿੱਚ ਪੁਲੀਸ ਪਾਰਟੀ ਨੂੰ ਕੋਈ ਨਸ਼ੀਲਾ ਪਦਾਰਥ ਹੋਣ ਦੀ ਸ਼ੱਕ ਪਈ। ਉਨ੍ਹਾਂ ਉਕਤ ਵਿਅਕਤੀ ਦੀ ਪਹਿਚਾਣ ਪੱਛੀ ਤਾਂ ਉਸ ਨੇ ਆਪਣਾਾ ਨਾਮ ਇੰਦਰਜੀਤ ਉਰਫ਼ ਸ਼ੰਕਰ ਪੁੱਤਰ ਸਵ: ਕਰਮ ਚੰਦ, ਵਾਰਡ ਨੰਬਰ 7, ਗੜ੍ਹਦੀਵਾਲਾ ਵਜੋਂ ਦੱਸਿਆ। ਜਦੋਂ ਪੁਲੀਸ ਪਾਰਟੀ ਨੇ ਉਕਤ ਵਿਅਕਤੀ ਵੱਲੋਂ ਘਾਹ ਚ ਸੁੱਟੇ ਕਾਲੇ ਰੰਗ ਦੇ ਮੋਮੀ ਵਜ਼ਨਦਾਰ ਲਿਫ਼ਾਫ਼ੇ ਨੂੰ ਖੋਲ੍ਹ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਵਜ਼ਨ ਕਰਨ ਤੇ 47 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲੀਸ ਵੱਲੋਂ ਇਸ ਸੰਬੰਧੀ 22-61-85 ਐਨ.ਡੀ.ਪੀ.ਐਸ.ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। 

Related posts

Leave a Reply