LATEST.. ਗੜ੍ਹਦੀਵਾਲਾ ਦੇ ਸਾਬਕਾ ਕੌਂਸਲਰ ਦਾ ਬੇਟਾ ਸਿਮਰਜੀਤ ਸਿੰਘ ਸਿੰਮਾ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਲ

(ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਿਮਰਨਜੀਤ ਦਾ ਸਨਮਾਨ ਕਰਦੇ ਹੋਏ ਜਸਵੀਰ ਸਿੰਘ ਗਿੱਲ ਅਤੇ ਹੋਰ)

ਆਮ ਆਦਮੀ ਪਾਰਟੀ ਖੇਤਰ ਦੇ ਲੋਕਾਂ ਦੀ ਹੁਣ ਪਹਿਲੀ ਪਸੰਦ ਬਣੀ : ਰਾਜਵਿੰਦਰ ਸਿੰਘ ਰਾਜਾ

ਗੜ੍ਹਦੀਵਾਲਾ, 6 ਮਈ (CHOUDHARY / YOGESH GUPTA ) : ਆਮ ਆਦਮੀ ਪਾਰਟੀ ਨੂੰ ਗੜ੍ਹਦੀਵਾਲਾ ਵਿਚ ਉਸ ਸਮੇਂ ਤਾਕਤ ਮਿਲੀ ਜਦੋਂ ਸਾਬਕਾ ਕੌਂਸਲਰ ਗੁਰਦੀਪ ਸਿੰਘ ਦੇ ਪੁੱਤਰ ਸਿਮਰਜੀਤ ਸਿੰਘ ਸਿੰਮਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।ਆਮ ਆਦਮੀ ਪਾਰਟੀ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ।ਜਿਸ ਵਿਚ,ਹਲਕਾ ਟਾਂਡਾ ਦੇ ਇੰਚਾਰਜ ਅਤੇ ਟ੍ਰਾਂਸਪੋਰਟ ਵਿੰਗ ਦੇ ਉਪ ਮੀਤ ਪ੍ਰਧਾਨ ਜਸਵੀਰ ਸਿੰਘ ਰਾਜਾ ਗਿੱਲ ਸ਼ਾਮਲ ਹੋਏ।ਇਸ ਮੌਕੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਗੜ੍ਹਦੀਵਾਲਾ ਦੇ ਸਪੁੱਤਰ ਸਿਮਰਜੀਤ ਸਿੰਘ ਸਿੰਮਾ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦਿਆਂ ਸਿਮਰਨਜੀਤ ਨੇ ਕਿਹਾ ਕਿ ਆਮ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ,ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹਲਕੇ ਮਜਬੂਤ ਕਰਨ ਲਈ ਨਿਰਪੱਖ ਯਤਨ ਕਰਨ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿੱਚ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦਿੱਲੀ ਵਿੱਚ ਲੋਕਾਂ ਨੂੰ ਵੱਡੀਆਂ ਸਹੁਲਤਾਂ ਜਿਵੇਂ ਮੁਫਤ ਬਿਜਲੀ, ਔਰਤਾਂ ਲਈ ਮੁਫਤ ਬੱਸ ਸਫਰ ਆਦਿ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।   ਇਨ੍ਹਾਂ ਗੱਲਾਂ ਤੋਂਂ ਪ੍ਰਭਾਵਿਤ ਹੋੋ ਕੇੇ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਆਮ ਆਦਮੀ ਪਾਰਟੀ ਜਿਸ ਤਰਾਂ ਅੱਗੇ ਵੱਧ ਰਹੀ ਹੈ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਹਾਂ।ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਇੰਚਾਰਜ ਕੁਲਦੀਪ ਸਿੰਘ ਮਿੰਟੂ, ਸ਼ਹਿਰੀ ਯੂਥ ਪ੍ਰਧਾਨ ਵਿਨੈ ਕੁਮਾਰ, ਚੌਧਰੀ ਸੁਖਰਾਜ ਸਿੰਘ, ਕੇਸ਼ਵ ਸੈਣੀ, ਮਨਜੀਤ ਸਿੰਘ ਕੇਸ਼ੋਪੁਰ, ਹੈਪੀ ਟੁੰਡ ਆਦਿ ਪਾਰਟੀ ਵਰਕਰ ਹਾਜ਼ਰ ਸਨ।




Related posts

Leave a Reply