LATEST : ਚਾਰ ਦਿਨ ਕੁਰੂਕਸ਼ੇਤਰ ‘ਚ ਸੀ ਅੰਮ੍ਰਿਤਪਾਲ ,ਪੰਜਾਬ ਪੁਲਿਸ ਨੇ 3 ਕੀਤੇ ਗ੍ਰਿਫ਼ਤਾਰ; ਇੱਕ ਔਰਤ ਵੀ ਸ਼ਾਮਲ

ਅੰਮ੍ਰਿਤਪਾਲ ਤਿੰਨ ਦਿਨ ਕੁਰੂਕਸ਼ੇਤਰ ਰਿਹਾ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਫਰਾਰ ਹੋਣ ਤੋਂ ਬਾਅਦ 19 ਮਾਰਚ ਨੂੰ ਕੁਰੂਕਸ਼ੇਤਰ ਦੇ ਸ਼ਾਹਾਬਾਦ  ਵਿੱਚ ਠਹਿਰਿਆ ਸੀ। ਉਹ 22 ਮਾਰਚ ਦੀ ਰਾਤ ਨੂੰ ਹੀ ਇੱਥੋਂ ਰਵਾਨਾ ਹੋਇਆ ਸੀ। ਸੂਚਨਾ ਮਿਲਦੇ ਹੀ STF ਨੇ ਸਿਧਾਰਥ ਕਾਲੋਨੀ ‘ਚ ਉਸ ਦੇ ਘਰ ‘ਤੇ ਛਾਪਾ ਮਾਰਿਆ। ਹਾਲਾਂਕਿ STF ਉਸ ਨੂੰ ਨਹੀਂ ਲੱਭ ਸਕੀ। ਇਹ ਘਰ ਲਾਡਵਾ ਐੱਸਡੀਐੱਮ ਦਫ਼ਤਰ ਵਿੱਚ ਕਲਰਕ ਵਜੋਂ ਕੰਮ ਕਰਦੇ ਹਰਜਿੰਦਰ ਦਾ ਹੈ। ਹਰਜਿੰਦਰ ਨੇ ਬੁੱਧਵਾਰ ਨੂੰ ਹੀ STF ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਐੱਸਟੀਐੱਫ ਨੇ ਹਰਜਿੰਦਰ ਦੀ ਭੈਣ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਅੰਮ੍ਰਿਤਪਾਲ ਦੇ ਫੜੇ ਗਏ ਸਾਥੀਆਂ ਵਿੱਚ ਹਰਮਿੰਦਰ ਸਿੰਘ, ਗੁਰਵੀਰ ਸਿੰਘ, ਅਜੈਪਾਲ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਸਵਰਿਤ ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ ਵਾਸੀ ਸੰਗਰੂਰ, ਭੁਪਿੰਦਰ ਸਿੰਘ, ਸੁਖਮਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ (ਡਰਾਈਵਰ) ਵਾਸੀ ਸ਼ਹੀਦ ਊਧਮ ਸਿੰਘ ਨਗਰ ਸ਼ਾਮਲ ਹਨ।

ਜਦੋਂ ਐੱਸਟੀਐੱਫ ਨੇ ਘਰ ’ਤੇ ਛਾਪਾ ਮਾਰਿਆ ਤਾਂ ਹਰਜਿੰਦਰ ਦੀ ਭੈਣ ਬਲਜੀਤ ਕੌਰ ਅਤੇ ਪਿਤਾ ਗੁਰਨਾਮ ਸਿੰਘ ਉਥੇ ਹੀ ਮਿਲੇ।  ਬਲਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਉਤਰਾਖੰਡ ਲਈ ਰਵਾਨਾ ਹੋ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਪਹਿਲਾਂ ਤੋਂ ਹੀ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਸੀ। ਹਰਜਿੰਦਰ ਦੇ ਘਰ ਜਿੱਥੇ ਅੰਮ੍ਰਿਤਪਾਲ ਠਹਿਰਿਆ ਸੀ।

ਭਗੌੜੇ ਅੰਮ੍ਰਿਤਪਾਲ ਦੇ ਸਮਰਥਕਾਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਅੱਜ ਵੀਰਵਾਰ ਨੂੰ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਪਾਲ ਦੇ ਗੰਨਮੈਨ ਤਜਿੰਦਰ ਸਿੰਘ ਗਿੱਲ ਨੂੰ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਤਜਿੰਦਰ ਸਿੰਘ ਅੰਮ੍ਰਿਤਪਾਲ ਦੀ ਸੁਰੱਖਿਆ ਲਈ ਤਾਇਨਾਤ ਸੀ। ਤਜਿੰਦਰ ਸਿੰਘ ਵੀ ਅੰਮ੍ਰਿਤਪਾਲ ਦੇ ਲਾਪਤਾ ਹੋਣ ਤੋਂ ਬਾਅਦ ਫ਼ਰਾਰ ਸੀ।

Related posts

Leave a Reply