LATEST: ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦਾ ਹੱਥ ਹੋਏ ਮਜਬੂਤ, ਗੁਰਜੀਤ ਸਿੰਘ ਜਸਵਾਲ ਨੂੰ ਲਗਾਇਆ ਯੂਥ ਕਾਂਗਰਸ ਪ੍ਰਧਾਨ

ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦਾ ਹੱਥ ਹੋਏ ਮਜਬੂਤ, ਗੁਰਜੀਤ ਸਿੰਘ ਜਸਵਾਲ ਨੂੰ ਲਗਾਇਆ ਯੂਥ ਕਾਂਗਰਸ ਪ੍ਰਧਾਨ

ਚੱਬੇਵਾਲ :  ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਭਾਮ ਦਾ ਦੌਰਾ ਕਰ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਤੇ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਜੋਕਿ ਸਦਾ ਹੀ ਡਾ. ਰਾਜ ਤੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਡਾ. ਰਾਜ ਨੇ ਇਸ ਦੌਰਾਨ ਸਰਪੰਚ ਪਰਮਿੰਦਰ ਸਿੰਘ  ਦੀ ਅਗੁਵਾਈ ਵਿੱਚ ਗੁਰਜੀਤ ਸਿੰਘ ਜਸਵਾਲ ਨੂੰ ਯੂਥ ਕਾਂਗਰਸ ਪ੍ਰਧਾਨ ਦਾ ਅਹੁਦਾ ਦੇ ਕੇ ਉਸਨੂੰ ਸਰੋਪਾ ਪਾ ਕੇ ਸਨਮਾਨਤ ਕੀਤਾ। ਡਾ. ਰਾਜ ਨੇ ਦੱਸਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਲਈ ਲੋਕਾਂ ਦੇ ਹਿਤ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਹਨਾਂ ਕਿਹਾ ਕਿ ਪਿੰਡਾ ਕਾਰਣ ਹੀ ਸ਼ਹਿਰਾਂ ਦੀ ਰੌਣਕ ਹੁੰਦੀ ਹੈ ਅਤੇ ਪਿੰਡਾਂ ਦਾ ਵਿਕਾਸ ਵੀ ਉਨਾਂ ਹੀ ਜਰੂਰੀ ਹੈ ਜਿਨਾਂ ਕਿ ਸ਼ਹਿਰਾਂ ਦਾ। ਇਸ ਕਰਕੇ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਪੂਰੀ ਤਰਾਂ ਨਾਲ ਗੰਭੀਰ ਹੋ ਕੇ ਵਿਕਾਸ ਕਾਰਜ ਕਰਵਾ ਰਹੀ ਹੈ। ਜਿਕਰਯੋਗ ਹੈ ਕਿ ਵਿਧਾਇਕ ਡਾ. ਰਾਜ ਦੇ ਸ਼ਾਸ਼ਨਕਾਲ ਵਿੱਚ ਚੱਬੇਵਾਲ ਹਲਕੇ ਨੇ ਬਹੁਤ ਤੱਰਕੀ ਕੀਤੀ ਹੈ ਅਤੇ ਹਰ ਪਿੰਡ ਵਿੱਚ ਵਿਕਾਸ ਕਾਰਜ ਪੂਰੇ ਜੋਰ-ਸ਼ੋਰ ਤੇ ਚੱਲ ਰਹੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿੰਡ ਭਾਮ ਨੂੰ 77.47 ਲੱਖ ਰੁਪਏ ਦੀ ਗ੍ਰਾਂਟ ਮੁੱਹਈਆ ਕਰਵਾਈ ਗਈ ਹੈ। ਜਿਸ ਨਾਲ ਪਿੰਡ ਵਿੱਚ ਗਲੀਆਂ-ਨਾਲੀਆਂ ਦਾ ਕੰਮ ਕਰਵਾਈਆ ਗਿਆ, ਪਿੰਡ ਦੇ ਸਟੇਡਿਅਮ ਦੀ ਚਾਰਦੀਵਾਰੀ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਵਿੱਚ ਸਿੰਚਾਈ ਦੇ ਟਿਉਬਵੈਲ ਵੀ ਲਗਾਏ ਗਏ। ਜਿਹਨਾਂ ਦਾ ਕੁਨੈਕਸ਼ਨ ਜਲਦ ਹੋ ਜਾਵੇਗਾ। ਇਸ ਮੌਕੇ ਤੇ ਸਰਪੰਚ ਪਰਮਿੰਦਰ ਸਿੰਘ ਤੇ ਕਾਂਗਰਸ ਮੈਂਬਰ ਗੁਰਪ੍ਰੀਤ ਸਿੰਘ ਨੇ ਡਾ. ਰਾਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ. ਰਾਜ ਨੇ ਪਿੰਡ ਦੀ ਤੱਰਕੀ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਇਸ ਮੌਕੇ ਤੇ ਵਾਇਸ ਪ੍ਰਧਾਨ ਪ੍ਰਦੀਪ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਕੇਵਲ ਸਿੰਘ, ਲੰਬੜਦਾਰ ਸਰਵਨ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਪਿੰਕੀ ਜੱਖੂ, ਪੰਚ ਕਰਨ, ਪਿੰਕਾ ਭਾਮ, ਹਰਜਿੰਦਰ, ਸ਼ਮਸ਼ੇਰ, ਸੁਰਜੀਤ, ਸੁਬੇਦਾਰ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।

Related posts

Leave a Reply