LATEST: ਜਦੋਂ ਡੀਐਸਪੀ ਨੇ, ਕੁੱਤਾ ਘੁਮਾਉਂਦਾ ਪੁਲਿਸ ਮੁਲਾਜ਼ਿਮ ਨੂੰ ਘੁਟਾਪਾ ਚਾੜਿਆ ….

ਪਟਿਆਲਾ : ਮੁੱਖ ਮੰਤਰੀ ਸ਼ਹਿਰ ਦੇ ਮੇਅਰ ਦੇ ਸੁਰੱਖਿਆ ਮੁਲਾਜਮਾ ਨਾਲ ਇਕ ਡੀਐਸਪੀ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਪੁਲਿਸ ਨੇ ਮੇਅਰ ਦੀ ਸਰਕਾਰੀ ਰਿਹਾਇਸ਼ ’ਚ ਤਾਇਨਾਤ ਇਕ ਸੁਰੱਖਿਆ ਮੁਲਾਜਮਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਡੀਐਸਪੀ ਤੇ  ਕੇਸ ਦਰਜ ਕੀਤਾ ਹੈ।

ਡੀਐਸਪੀ ਹਰਦੀਪ ਸਿੰਘ ਖਿਲਾਫ ਆਈਪੀਸੀ ਦੀ ਧਾਰਾ 452, 323 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਜਾਣਕਾਰੀ ਅਨੁਸਾਰ ਸੁਰੱਖਿਆ ਮੁਲਾਜਮ ਹਰਚਰਨ ਸਿੰਘ ਬੀਤੀ ਰਾਤ ਕੁੱਤੇ ਨੂੰ ਘੰੁਮਾ ਰਿਹਾ ਸੀ ਤੇ ਇਸੇ ਦੌਰਾਨ ਹੀ ਡੀਐਸਪੀ ਹਰਦੀਪ ਸਿੰਘ ਦਾ ਹਰਚਰਨ ਨਾਲ ਝਗੜਾ ਹੋ ਗਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਜਿਸਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪੁੱਜੀ ਤੇ ਡੀਐਸਪੀ ਨੂੰ ਮੈਡੀਕਲ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਥੇ ਵੀ ਇਸ ਵਲੋਂ ਹੰਗਾਮਾ ਕੀਤਾ ਗਿਆ।

Related posts

Leave a Reply